ਹੈਰਾਨੀਜਨਕ! ਮਲੇਸ਼ੀਆ ਦੀ ਮਹਿਲਾ ਮੰਤਰੀ ਨੇ ਪਤਨੀਆਂ ਨੂੰ ਸੁਧਾਰਨ ਲਈ ਪਤੀਆਂ ਨੂੰ ਦਿੱਤੀ ਕੁੱਟਣ ਦੀ ਸਲਾਹ

Thursday, Feb 17, 2022 - 01:01 PM (IST)

ਹੈਰਾਨੀਜਨਕ! ਮਲੇਸ਼ੀਆ ਦੀ ਮਹਿਲਾ ਮੰਤਰੀ ਨੇ ਪਤਨੀਆਂ ਨੂੰ ਸੁਧਾਰਨ ਲਈ ਪਤੀਆਂ ਨੂੰ ਦਿੱਤੀ ਕੁੱਟਣ ਦੀ ਸਲਾਹ

ਕੁਆਲਾਲੰਪੁਰ: ਮਲੇਸ਼ੀਆ ਦੀ ਇਕ ਮਹਿਲਾ ਮੰਤਰੀ ਨੇ ਔਰਤਾਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਦਰਅਸਲ, ਮਹਿਲਾ ਮੰਤਰੀ ਨੇ ਪਤੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਜ਼ਿੱਦੀ ਪਤਨੀਆਂ ਨੂੰ ਗ਼ਲਤ ਵਿਵਹਾਰ ਕਰਨ 'ਤੇ ਉਨ੍ਹਾਂ ਨੂੰ ਕੁੱਟਣ। ਡੇਲੀ ਮੇਲ ਦੀ ਖ਼ਬਰ ਮੁਤਾਬਕ ਮਹਿਲਾ, ਪਰਿਵਾਰ ਅਤੇ ਭਾਈਚਾਰਕ ਵਿਕਾਸ ਲਈ ਉਪ ਮੰਤਰੀ, ਸਿਤੀ ਜ਼ੈਲਾ ਮੁਹੰਮਦ ਯੂਸਫ 'ਤੇ ਘਰੇਲੂ ਹਿੰਸਾ ਨੂੰ ਆਮ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਲੋਕਾਂ ਨੇ ਕਿਹਾ ਹੈ ਕਿ ਉਹ ਮਰਦਾਂ ਨੂੰ ਆਪਣੀਆਂ ਪਤਨੀਆਂ ਨੂੰ ਕੁੱਟਣ ਲਈ ਕਹਿ ਕੇ ਘਰੇਲੂ ਹਿੰਸਾ ਨੂੰ ਉਤਸ਼ਾਹਿਤ ਕਰ ਰਹੀ ਹੈ।

ਇਹ ਵੀ ਪੜ੍ਹੋ: US 'ਚ ਉੱਤਰੀ ਕੈਰੋਲੀਨਾ ਹਾਈਵੇਅ 'ਤੇ ਟਰੈਕਟਰ-ਟ੍ਰੇਲਰ 'ਤੇ ਡਿੱਗਾ ਜਹਾਜ਼, ਮਚੇ ਅੱਗ ਦੇ ਭਾਂਬੜ (ਵੇਖੋ ਤਸਵੀਰਾਂ)

ਇੰਸਟਾਗ੍ਰਾਮ 'ਤੇ 2 ਮਿੰਟ ਦੀ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਨੂੰ 'ਮਦਰ ਟਿਪਸ' ਦਾ ਨਾਂ ਦਿੱਤਾ ਗਿਆ ਹੈ। ਇਸ ਵੀਡੀਓ ਵਿਚ ਉਪ ਮੰਤਰੀ ਨੇ ਸਭ ਤੋਂ ਪਹਿਲਾਂ ਪਤੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਜ਼ਿੱਦੀ ਪਤਨੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣ। ਵੀਡੀਓ 'ਚ ਮੰਤਰੀ ਅੱਗੇ ਕਹਿੰਦੀ ਹੈ ਕਿ ਜੇਕਰ ਉਨ੍ਹਾਂ ਦੀਆਂ ਪਤਨੀਆਂ ਨੇ ਫਿਰ ਵੀ ਆਪਣਾ ਵਿਵਹਾਰ ਨਹੀਂ ਬਦਲਿਆ ਤਾਂ ਪਤੀ ਤਿੰਨ ਦਿਨਾਂ ਉਨ੍ਹਾਂ ਨਾਲ ਨਾ ਸੌਣ। ਸੀਤੀ ਜੈਲਾ ਨੇ ਅੱਗੇ ਕਿਹਾ, ਹਾਲਾਂਕਿ, ਜੇ ਪਤਨੀ ਫਿਰ ਵੀ ਸਲਾਹ ਲੈਣ ਤੋਂ ਇਨਕਾਰ ਕਰਦੀ ਹੈ ਜਾਂ ਵੱਖਰੇ ਸੌਣ ਦੇ ਬਾਵਜੂਦ ਆਪਣਾ ਵਿਵਹਾਰ ਨਹੀਂ ਬਦਲਦੀ ਹੈ, ਤਾਂ ਪਤੀ ਨੂੰ ਸਖ਼ਤੀ ਦਿਖਾਉਣੀ ਚਾਹੀਦੀ ਹੈ। ਉਹ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਪਰ ਇਹ ਬਹੁਤ ਕਠੋਰ ਨਾ ਹੋਵੇ, ਤਾਂ ਕਿ ਉਨ੍ਹਾਂ ਨੂੰ ਬਤਾ ਲੱਗ ਸਕੇ ਕਿ ਉਨ੍ਹਾਂ ਦੇ ਪਤੀ ਕਿੰਨੇ ਸਖ਼ਤ ਹਨ ਅਤੇ ਕੀ ਬਦਲਾਅ ਚਾਹੁੰਦੇ ਹਨ। 

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਮੀਂਹ ਬਣਿਆ ਆਫ਼ਤ, 94 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਸਿਤੀ ਜ਼ੈਲਾ ਮੁਹੰਮਦ ਯੂਸਫ ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ ਤੋਂ ਸੰਸਦ ਦੀ ਮੈਂਬਰ ਹੈ। ਉਨ੍ਹਾਂ ਔਰਤਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਆਪਣੇ ਪਤੀਆਂ ਦਾ ਦਿਲ ਜਿੱਤਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੀ ਇਜਾਜ਼ਤ ਮਿਲਣ 'ਤੇ ਹੀ ਉਨ੍ਹਾਂ ਨੂੰ ਕੁਝ ਦੱਸਣ। ਉਨ੍ਹਾਂ ਨੇ ਔਰਤਾਂ ਨੂੰ ਕਿਹਾ, 'ਆਪਣੇ ਪਤੀਆਂ ਨਾਲ ਉਦੋਂ ਗੱਲ ਕਰੋ, ਜਦੋਂ ਉਹ ਸ਼ਾਂਤ ਹੋਣ, ਖਾਣਾ ਖਾ ਚੁੱਕੇ ਹੋਣ, ਪ੍ਰਾਰਥਨਾ ਕਰ ਚੁੱਕੇ ਹੋਣ ਅਤੇ ਆਰਾਮ ਕਰ ਰਹੇ ਹੋਣ। ਜਦੋਂ ਤੁਸੀਂ ਬੋਲਣਾ ਚਾਹੁੰਦੇ ਹੋ ਤਾਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਲਓ। ਇਨ੍ਹਾਂ ਬਿਆਨਾਂ ਲਈ ਮਲੇਸ਼ੀਆ ਦੀ ਮੰਤਰੀ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ ਅਤੇ ਕਈ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਔਰਤਾਂ ਦੇ ਅਧਿਕਾਰ ਸਮੂਹਾਂ ਦੇ ਇਕ ਗੱਠਜੋੜ, ਜੁਆਇੰਟ ਐਕਸ਼ਨ ਗਰੁੱਪ ਫਾਰ ਜੈਂਡਰ ਇਕੁਅਲਟੀ, ਨੇ ਸੀਤੀ ਜੇਲਾ 'ਤੇ ਘਰੇਲੂ ਹਿੰਸਾ ਨੂੰ ਆਮ ਬਣਾਉਣ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਉਹ ਉਪ ਮਹਿਲਾ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਮੁੜ ਫਟਿਆ ਮਹਿੰਗਾਈ ਬੰਬ, 160 ਰੁਪਏ ਲੀਟਰ ਪਹੁੰਚੇ ਪੈਟਰੋਲ ਦੇ ਭਾਅ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News