ਮੋਹਿਉਦੀਨ ਯਾਸੀਨ ਬਣੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ

Saturday, Feb 29, 2020 - 03:29 PM (IST)

ਮੋਹਿਉਦੀਨ ਯਾਸੀਨ ਬਣੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ

ਕੁਆਲਾਲੰਪੁਰ— ਮਲੇਸ਼ੀਆ ਦੇ ਰਾਜਾ ਨੇ ਮਹਾਤਿਰ ਦੀ ਸੱਤਾ ਵਾਪਸੀ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰਦੇ ਹੋਏ ਨਵੇਂ ਪ੍ਰਧਾਨ ਮੰਤਰੀ ਵਜੋਂ ਮੋਹਿਉਦੀਨ ਯਾਸੀਨ ਨੂੰ ਨਿਯੁਕਤ ਕੀਤਾ ਹੈ। ਸਾਬਕਾ ਗ੍ਰਹਿ ਮੰਤਰੀ ਮੋਹਿਉਦੀਨ ਯਾਸੀਨ ਹੁਣ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਾਹੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । 

ਜ਼ਿਕਰਯੋਗ ਹੈ ਕਿ ਬੀਤੇ ਦਿਨ ਮਹਾਤਿਰ ਨੂੰ ਰਾਜ ਮਹਿਲ ’ਚ ਸੱਦਿਆ ਗਿਆ ਸੀ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਰਾਜਾ ਉਨ੍ਹਾਂ ਨੂੰ ਮੁੜ ਪ੍ਰਧਾਨ ਮੰਤਰੀ ਨਿਯੁਕਤ ਕਰਨਗੇ।
ਸ਼ਾਹੀ ਅਧਿਕਾਰੀਆਂ ਨੇ ਦੱਸਿਆ ਕਿ ਮੋਹਿਉਦੀਨ ਐਤਵਾਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਮਹਾਤਿਰ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਅਸਤੀਫਾ ਦੇਣ ਅਤੇ ਸੁਧਾਰਵਾਦੀ ਸਰਕਾਰ ਦੇ ਡਿਗਣ ਮਗਰੋਂ ਇਕ ਹਫਤੇ ਤਕ ਚੱਲੇ ਸਿਆਸੀ ਸੰਕਟ ਦੇ ਵੀ ਖਤਮ ਹੋਣ ਦੀ ਸੰਭਾਵਨਾ ਹੈ। ਮਹਾਤਿਰ ਨੇ ਆਪਣੀ ਸਰਕਾਰ ਡਿੱਗਣ ਦੀ ਅਸਫਲ ਕੋਸ਼ਿਸ਼ ਦੇ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Related News