ਮਲੇਸ਼ੀਆ ''ਚ ਨਵੇਂ ਅਟਾਰਨੀ ਜਨਰਲ ਦੇ ਅਹੁਦੇ ''ਤੇ ਭਾਰਤੀ ਮੂਲ ਦੇ ਵਕੀਲ ਦੀ ਨਿਯੁਕਤੀ

Tuesday, Jun 05, 2018 - 11:08 AM (IST)

ਮਲੇਸ਼ੀਆ ''ਚ ਨਵੇਂ ਅਟਾਰਨੀ ਜਨਰਲ ਦੇ ਅਹੁਦੇ ''ਤੇ ਭਾਰਤੀ ਮੂਲ ਦੇ ਵਕੀਲ ਦੀ ਨਿਯੁਕਤੀ

ਕੁਆਲਾਲੰਪੁਰ— ਮਲੇਸ਼ੀਆ ਦੇ ਸੁਲਤਾਨ ਮੁਹੰਮਦ ਪੰਚਮ ਨੇ ਇਸਲਾਮਿਕ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਅਟਾਰਨੀ ਜਨਰਲ ਦੇ ਅਹੁਦੇ 'ਤੇ ਭਾਰਤੀ ਮੂਲ ਦੇ ਇਕ ਵਕੀਲ ਦੀ ਨਿਯੁਕਤੀ 'ਤੇ ਮੋਹਰ ਲਗਾ ਦਿੱਤੀ ਹੈ। ਇਸਲਾਮਿਕ ਸਮੂਹ ਇਹ ਅਹੁਦਾ ਕਿਸੇ ਮੁਸਲਿਮ ਵਿਅਕਤੀ ਨੂੰ ਦੇਣ ਦੀ ਮੰਗ ਕਰ ਰਹੇ ਹਨ। ਸ਼ਾਹੀ ਮਹਿਲ ਤੋਂ ਜਾਰੀ ਇਕ ਬਿਆਨ ਮੁਤਾਬਕ, ਸੁਲਤਾਨ ਮੁਹੰਮਦ ਪੰਚਮ ਨੇ ਮੌਜੂਦਾ ਅਟਾਰਨੀ ਜਨਰਲ ਮੁਹੰਮਦ ਅਪਾਂਡੀ ਅਲੀ ਦੀ ਸੇਵਾਵਾਂ ਨੂੰ ਸਮਾਪਤ ਕਰ ਕੇ ਉਨ੍ਹਾਂ ਦੀ ਜਗ੍ਹਾ ਟਾਮੀ ਥਾਮਸ ਨੂੰ ਨਿਯੁਕਤ ਕੀਤਾ ਹੈ। ਯਾਮਸ 55 ਸਾਲਾਂ ਵਿਚ ਇਸ ਅਹੁਦੇ 'ਤੇ ਨਿਯੁਕਤ ਪਹਿਲੇ ਘੱਟ ਗਿਣਤੀ ਵਾਲੇ ਵਿਅਕਤੀ ਹਨ।
ਮਲੇਸ਼ੀਆ ਦੀ 3 ਕਰੋੜ 10 ਲੱਖ ਜਨਸੰਖਿਆ ਦੀ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਨ ਵਾਲੇ ਇਕ ਜਾਤੀ ਸਮੂਹ ਨੇ ਮੰਗ ਕੀਤੀ ਹੈ ਕਿ ਇਹ ਉਚ ਕਾਨੂੰਨੀ ਅਹੁਦਾ ਇਸਲਾਮ ਦੀ ਰੱਖਿਆ ਕਰਨ ਲਈ ਕਿਸੇ ਮੁਸਲਿਮ ਵਿਅਕਤੀ ਨੂੰ ਹੀ ਦਿੱਤਾ ਜਾਵੇ। ਬਿਆਨ ਵਿਚ ਅੱਜ ਕਿਹਾ ਗਿਆ ਸੁਲਤਾਨ ਨੇ ਮਲੇਸ਼ੀਆ ਦੇ ਸਾਰੇ ਲੋਕਾਂ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਕਿ ਥਾਮਸ ਦੀ ਨਿਯੁਕਤੀ ਨਾਲ ਕੋਈ ਧਾਰਮਿਕ ਜਾਂ ਨਸਲੀ ਸੰਘਰਸ਼ ਨਾ ਹੋਵੇ, ਕਿਉਂਕਿ ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਹਰ ਇਕ ਮਲੇਸ਼ੀਆਈ ਨਾਗਰਿਕ ਨਾਲ ਨਿਰਪੱਖ ਵਤੀਰਾ ਹੋਣਾ ਚਾਹੀਦਾ ਹੈ।


Related News