ਮਲੇਸ਼ੀਆ ''ਚ ਹਿੰਦੂ ਭਾਈਚਾਰੇ ਨੇ ਮਨਾਇਆ ''ਥਾਈਪੂਸਮ'' ਤਿਉਹਾਰ

01/21/2019 4:32:57 PM

ਕੁਆਲਾਲੰਪੁਰ (ਭਾਸ਼ਾ)— ਮਲੇਸ਼ੀਆ ਵਿਚ ਸੋਮਵਾਰ ਨੂੰ ਹਜ਼ਾਰਾਂ ਹਿੰਦੂਆਂ ਨੇ ਮੰਦਰਾਂ ਵਿਚ ਜਾ ਕੇ ਥਾਈਪੂਸਮ ਦਾ ਤਿਉਹਾਰ ਮਨਾਇਆ। ਇਸ ਮੌਕੇ ਕੁਝ ਸ਼ਰਧਾਲੂਆਂ ਨੇ ਭਗਤੀ ਦਿਖਾਉਣ ਲਈ ਕਿੱਲ ਅਤੇ ਕੰਡਿਆਂ ਨਾਲ ਆਪਣੀ ਸਕਿਨ ਵਿਚ ਛੇਦ ਕਰਵਾਏ। ਹਰ ਸਾਲ ਮਨਾਏ ਜਾਣ ਵਾਲੇ ਇਸ ਹਿੰਦੂ ਤਿਉਹਾਰ ਥਾਈਪੂਸਮ ਵਿਚ ਸ਼ਰਧਾਲੂ ਭਗਵਾਨ ਮੁਰੂਗਨ ਦੀ ਪੂਜਾ ਕਰਦੇ ਹਨ। ਅਜਿਹੀ ਮਾਨਤਾ ਹੈ ਕਿ ਥਾਈਪੂਸਮ ਦੇ ਦਿਨ ਹੀ ਭਗਵਾਨ ਮੁਰੂਗਨ ਦੀ ਮਾਂ ਦੇਵੀ ਪਾਰਬਤੀ ਨੇ ਰਾਖਸ਼ਾਂ ਨਾਲ ਲੜਨ ਲਈ ਉਨ੍ਹਾਂ ਨੂੰ ਸ਼ਕਤੀਸਾਲੀ ਸ਼ੂਲ ਦਿੱਤਾ ਸੀ। 

PunjabKesari

ਥਾਈਪੂਸਮ ਦਾ ਤਿਉਹਾਰ ਖਾਸ ਕਰ ਕੇ ਅਜਿਹੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਕਿ ਜਿੱਥੇ ਤਮਿਲ ਭਾਈਚਾਰਾ ਵੱਡੀ ਗਿਣਤੀ ਵਿਚ ਹੈ। ਇਨ੍ਹਾਂ ਦੇਸ਼ਾਂ ਵਿਚ ਮਲੇਸ਼ੀਆ ਅਤੇ ਗੁਆਂਢੀ ਦੇਸ਼ ਸਿੰਗਾਪੁਰ ਸ਼ਾਮਲ ਹੈ। ਕੁਆਲਾਲੰਪੁਰ ਦੇ ਬਾਹਰ ਮਸ਼ਹੂਰ ਤੀਰਥ ਸਥਲ ਬਾਟੂ ਕੇਵਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੂਜਾ ਕੀਤੀ। ਗੁਫਾਫਾਂ ਵਿਚ ਬਣੇ ਮੰਦਰ ਤੱਕ ਪਹੁੰਚਣ ਲਈ ਸ਼ਰਧਾਲੂਆਂ ਨੂੰ 272 ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ।


Vandana

Content Editor

Related News