ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ

11/10/2021 11:24:40 AM

ਲੰਡਨ/ਕਰਾਚੀ (ਭਾਸ਼ਾ) : ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਬੁਲੰਦ ਕਰਨ ਵਾਲੀ ਨੋਬਲ ਪੁਰਸਕਾਰ ਜੇਤੂ ਅਤੇ ਪਾਕਿਸਤਾਨੀ ਅਧਿਕਾਰਾਂ ਦੀ ਕਾਰਕੁਨ ਮਲਾਲਾ ਯੂਸਫਜ਼ਈ ਨੇ ਬ੍ਰਿਟੇਨ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਇਕ ਉੱਚ ਅਧਿਕਾਰੀ ਨਾਲ ਵਿਕਾਹ ਕਰਵਾ ਲਿਆ ਹੈ। ਯੂਸਫਜ਼ਈ (24) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਟਵਿੱਟਰ 'ਤੇ ਪਤੀ ਅਸਾਰ ਮਲਿਕ ਅਤੇ ਪਰਿਵਾਰ ਨਾਲ ਨਿਕਾਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਹਲਕੇ ਗੁਲਾਬੀ ਸੂਟ ਅਤੇ ਕੁਝ ਗਹਿਣੇ ਪਾ ਕੇ ਯੂਸਫ਼ਜ਼ਈ, ਮਲਿਕ ਨਾਲ ਆਪਣੇ ਬਰਮਿੰਘਮ ਨਿਵਾਸ ਵਿਚ ਨਿਕਾਹ ਦੀਆਂ ਰਸਮਾਂ ਪੂਰੀਆਂ ਕਰਦੀ ਨਜ਼ਰ ਆਈ। ਮਲਿਕ ਉੱਥੇ ਛੁੱਟੀਆਂ ਬਿਤਾਉਣ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਭਾਰਤ ਨੂੰ ਅਪੀਲ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਲਾਂਘਾ

PunjabKesari

ਮਲਿਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ 'ਹਾਈ ਪਰਫਾਰਮੈਂਸ ਸੈਂਟਰ' ਦੇ ਜਨਰਲ ਮੈਨੇਜਰ ਹਨ। ਪੀ.ਸੀ.ਬੀ. ਦੇ ਸੂਤਰਾਂ ਮੁਤਾਬਕ ਮਲਿਕ ਕ੍ਰਿਕਟ ਬੋਰਡ ਦੇ ਉੱਚ ਅਧਿਕਾਰੀ ਹਨ। ਉਨ੍ਹਾਂ ਨੂੰ 2 ਸਾਲ ਪਹਿਲਾਂ ਲਾਹੌਰ ਵਿਚ ਪੀ.ਸੀ.ਬੀ. ਦੇ ਹਾਈ ਪਰਫਾਰਮੈਂਸ ਸੈਂਟਰ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ, ''ਪਰ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਨਤੀਜਿਆਂ ਕਾਰਨ ਮਲਿਕ ਨੂੰ ਤਰੱਕੀ ਦਿੰਦੇ ਹੋਏ ਜਨਰਲ ਮੈਨੇਜਰ ਬਣਾਇਆ ਗਿਆ।'  ਪਾਕਿਸਤਾਨੀ ਮੀਡੀਆ ਮੁਤਾਬਕ ਅਸਰ ਮਲਿਕ ਗਲੀ ਕ੍ਰਿਕਟ ਨੂੰ ਕਾਫ਼ੀ ਤਵੱਜੋ ਦਿੰਦੇ ਹਨ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਦੀ ਗਲੀ-ਗਲੀ ’ਚੋਂ ਕ੍ਰਿਕਟ ਦਾ ਟੈਲੇਂਟ ਨਿਕਲ ਕੇ ਦੁਨੀਆ ਦੇ ਸਾਹਮਣੇ ਆਏ। ਅਸਰ ਪਾਕਿਸਤਾਨ ਵਿਚ ਜ਼ਮੀਨੀ ਪੱਧਰ ’ਤੇ ਕ੍ਰਿਕਟ ਅਤੇ ਕ੍ਰਿਕਟਰ ਨੂੰ ਮੁੜ ਸੁਰਜੀਤ ਕਰਨ ਵਿਚ ਲੱਗੇ ਹੋਏ ਹਨ। ਅਸਰ ਦੇ ਲਿੰਕਡਇਨ ਪ੍ਰੋਫਾਈਲ ਮੁਤਾਬਕ ਉਨ੍ਹਾਂ ਨੇ ਸਕੂਲੀ ਅਤੇ ਉਚ ਸਿੱਖਿਆ ਪਾਕਿਸਤਾਨ ਵਿਚ ਰਹਿ ਕੇ ਹੀ ਪੂਰੀ ਕੀਤੀ ਹੈ। ਅਸਰ ਨੇ ਉਚ ਸਿੱਖਿਆ ਲਾਹੌਰ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਟੀਕਾ ਲਗਵਾਉਂਦੇ ਹੀ ਬਦਲੀ ਔਰਤ ਦੀ ਕਿਸਮਤ, ਰਾਤੋ-ਰਾਤ ਬਣੀ ਕਰੋੜਪਤੀ

PunjabKesari

ਯੂਸਫਜ਼ਈ ਅਤੇ ਮਲਿਕ ਦੋ ਸਾਲ ਪਹਿਲਾਂ ਮਿਲੇ ਸਨ ਅਤੇ ਉਦੋਂ ਤੋਂ ਹੀ ਇਕ-ਦੂਜੇ ਦੇ ਸੰਪਰਕ ਵਿਚ ਹਨ ਅਤੇ ਬਾਅਦ ਵਿਚ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਨਿਕਾਹ ਕਰਨ ਦਾ ਫੈਸਲਾ ਕੀਤਾ। ਬ੍ਰਿਟੇਨ ਵਿਚ ਰਹਿ ਰਹੀ ਮਲਾਲਾ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਅੱਜ ਮੇਰੀ ਜ਼ਿੰਦਗੀ ਦਾ ਬੇਹੱਦ ਅਣਮੋਲ ਦਿਨ ਹੈ। ਮੈਂ ਅਤੇ ਅਸਰ ਜੀਵਨ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿਚ ਬਰਮਿੰਗਮ ਵਿਚ ਨਿਕਾਹ ਕੀਤਾ। ਕ੍ਰਿਪਾ ਸਾਨੂੰ ਆਸ਼ੀਰਵਾਦ ਦਿਓ। ਅਸੀਂ ਅੱਗੇ ਦਾ ਰਸਤਾ ਇਕੱਠੇ ਮਿਲ ਕੇ ਤੈਅ ਕਰਨ ਲਈ ਉਤਸ਼ਾਹਿਤ ਹਾਂ।’ ਉਨ੍ਹਾਂ ਨੇ ਅਸਰ ਮਲਿਕ ਅਤੇ ਪਰਿਵਾਰ ਨਾਲ ਨਿਕਾਹ ਦੀਆਂ ਕੁੱਝ ਤਸਵੀਰਾਂ ਵੀ ਟਵਿਟਰ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਧਿਆਨਦੇਣ ਯੋਗ ਹੈ ਕਿ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਯੂਸਫਜ਼ਈ ਨੂੰ ਕੁੜੀਆਂ ਦੀ ਸਿੱਖਿਆ ਲਈ ਬਿਨਾਂ ਕਿਸੇ ਡਰ ਦੇ ਆਵਾਜ਼ ਚੁੱਕਣ ਲਈ ਸਵਾਤ ਘਾਟੀ ਵਿਚ 2012 ਵਿਚ ਤਾਲਿਬਾਨੀ ਅੱਤਵਾਦੀਆਂ ਨੇ ਉਸ ਸਮੇਂ ਗੋਲੀਆਂ ਮਾਰੀਆਂ ਸਨ, ਜਦੋਂ ਉਹ ਸਕੂਲ ਤੋਂ ਘਰ ਪਰਤ ਰਹੀ ਸੀ। ਯੂਸਫਜ਼ਈ ਨੂੰ ਬਿਹਤਰ ਇਲਾਜ ਲਈ ਇੰਗਲੈਂਡ ਦੇ ਬਰਮਿੰਘਮ ਲਿਆਂਦਾ ਗਿਆ ਸੀ। ਠੀਕ ਹੋਣ ਤੋਂ ਬਾਅਦ ਯੂਸਫ਼ਜ਼ਈ ਨੇ ਮੁੜ ਸਕੂਲ ਜਾਣਾ ਸ਼ੁਰੂ ਕੀਤਾ ਅਤੇ ਜੂਨ 2020 ਵਿਚ ਉਨ੍ਹਾਂ ਨੇ ਆਕਸਫੋਰਡ ਤੋਂ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਵੀ ਉਹ ਕੁੜੀਆਂ ਦੀ ਸਿੱਖਿਆ ਅਤੇ ਬਿਹਤਰੀ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੀ। 17 ਸਾਲ ਦੀ ਉਮਰ ਵਿਚ ਯੂਸਫ਼ਜ਼ਈ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਉਹ ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਸ਼ਖ਼ਸ ਬਣ ਗਈ ਸੀ।

PunjabKesari

PunjabKesari

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News