'ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਓ', ਮਜ਼ਾਕ-ਮਜ਼ਾਕ 'ਚ Trudeau ਨੂੰ ਵੱਡੀ ਗੱਲ ਆਖ ਗਏ Trump
Wednesday, Dec 04, 2024 - 11:54 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਭਾਰਤ 'ਤੇ ਬਿਨਾਂ ਕਿਸੇ ਸਬੂਤ ਦੇ ਗੰਭੀਰ ਦੋਸ਼ ਲਗਾਉਂਦੇ ਰਹੇ ਹਨ, ਉਸ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਉਸ ਦੀ ਹਾਲਤ ਪਤਲੀ ਹੋ ਗਈ। ਹਾਲ ਹੀ 'ਚ ਜਦੋਂ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਮਾਨ 'ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤਾਂ ਜਸਟਿਨ ਟਰੂਡੋ ਟਰੰਪ ਅਚਾਨਕ ਉਸ ਨੂੰ ਮਿਲਣ ਲਈ ਪਹੁੰਚ ਗਏ ਸਨ। ਟਰੂਡੋ ਨੇ ਟਰੰਪ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਇਸ ਦੌਰਾਨ ਟਰੰਪ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦਿਓ ਇਹ ਸੁਣ ਕੇ ਟਰੂਡੋ ਹੈਰਾਨ ਰਹਿ ਗਏ।
ਟਰੰਪ ਦਾ ਮਜ਼ਾਕ ਜਾਂ ਚਿਤਾਵਨੀ
ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਟਰੰਪ ਨੇ ਟਰੂਡੋ ਨੂੰ ਸੁਝਾਅ ਦਿੱਤਾ ਕਿ ਜੇਕਰ ਕੈਨੇਡਾ ਇਨ੍ਹਾਂ ਮੁੱਦਿਆਂ ਨੂੰ ਹੱਲ ਨਹੀਂ ਕਰ ਸਕਦਾ ਤਾਂ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਟਰੰਪ ਨੇ ਟਰੂਡੋ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਕੈਨੇਡਾ ਸਰਹੱਦੀ ਮੁੱਦੇ ਅਤੇ ਵਪਾਰ ਘਾਟੇ ਨੂੰ ਹੱਲ ਨਹੀਂ ਕਰ ਸਕਦਾ ਤਾਂ ਅਸੀਂ ਕੈਨੇਡੀਅਨ ਉਤਪਾਦਾਂ 'ਤੇ 25% ਟੈਰਿਫ ਲਗਾ ਦੇਵਾਂਗੇ। ਇਸ 'ਤੇ ਟਰੂਡੋ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਟਰੂਡੋ ਨੇ ਕਿਹਾ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕੈਨੇਡਾ ਦੀ ਆਰਥਿਕਤਾ ਢਹਿ ਜਾਵੇਗੀ। ਇਸ 'ਤੇ ਟਰੰਪ ਨੇ ਜਵਾਬ ਦਿੱਤਾ, ਕੀ ਤੁਹਾਡਾ ਦੇਸ਼ ਅਮਰੀਕਾ ਨੂੰ ਖੋਖਲਾ ਕਰਨ ਲਈ ਬਣਾਇਆ ਗਿਆ ਹੈ?
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ 'ਚ ਕੰਮ ਕਰਨ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ
ਲੈਣੇ ਪੈਣਗੇ ਸਖ਼ਤ ਫੈਸਲੇ
ਟਰੰਪ ਨੇ ਜਸਟਿਨ ਟਰੂਡੋ ਨੂੰ ਕਿਹਾ ਕਿ ਅਮਰੀਕਾ ਨਾਲ 100 ਅਰਬ ਰੁਪਏ ਦਾ ਵਪਾਰਕ ਘਾਟਾ ਹੈ। ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਵਾਂਗੇ। ਕੈਨੇਡਾ ਚਾਹੇ ਤਾਂ ਅਮਰੀਕਾ ਦਾ 51ਵਾਂ ਸੂਬਾ ਬਣ ਸਕਦਾ ਹੈ। ਅਸੀਂ ਜਸਟਿਨ ਟਰੂਡੋ ਨੂੰ ਇਸ ਦਾ ਗਵਰਨਰ ਬਣਾਵਾਂਗੇ। ਇਸ 'ਤੇ ਟਰੂਡੋ ਨੇ ਕਿਹਾ, ਨਹੀਂ ਪ੍ਰਧਾਨ ਮੰਤਰੀ ਦਾ ਅਹੁਦਾ ਬਿਹਤਰ ਹੈ। ਪਰ ਜਸਟਿਨ ਟਰੂਡੋ ਨੂੰ ਟਰੰਪ ਦੀ ਇਸ ਟਿੱਪਣੀ 'ਤੇ ਜਿਵੇਂ ਸੱਪ ਸੁੰਘ ਗਿਆ ਹੋਵੇ। ਉਸ ਨੂੰ ਸਮਝ ਨਹੀਂ ਆਇਆ ਕਿ ਟਰੰਪ ਨੇ ਅਜਿਹਾ ਕਿਉਂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-'ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ
ਜਿਵੇਂ ਹੀ ਚਰਚਾ ਅੱਗੇ ਵਧੀ, ਟਰੰਪ ਨੇ ਟਰੂਡੋ 'ਤੇ ਅਮਰੀਕਾ-ਕੈਨੇਡਾ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਸਨੇ 70 ਤੋਂ ਵੱਧ ਦੇਸ਼ਾਂ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਸਮੇਤ ਨਸ਼ਿਆਂ ਅਤੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਸੂਤਰਾਂ ਮੁਤਾਬਕ ਡਿਨਰ ਟੇਬਲ 'ਤੇ ਮੌਜੂਦ ਇਕ ਹੋਰ ਵਿਅਕਤੀ ਨੇ ਮਜ਼ਾਕ ਵਿਚ ਕਿਹਾ ਕਿ ਕੈਨੇਡਾ ਅਮਰੀਕਾ ਦਾ ਇਕ ਉਦਾਰਵਾਦੀ ਸੂਬਾ ਹੋਵੇਗਾ, ਜਿਸ ਨਾਲ ਉਥੇ ਮੌਜੂਦ ਹਰ ਕੋਈ ਹੱਸ ਪਿਆ। ਇਸ ਤੋਂ ਬਾਅਦ ਟਰੰਪ ਨੇ ਫਿਰ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਦੋ ਰਾਜਾਂ ਵਿਚ ਵੰਡਿਆ ਜਾ ਸਕਦਾ ਹੈ- ਇਕ ਰੂੜੀਵਾਦੀ ਅਤੇ ਦੂਜਾ ਉਦਾਰਵਾਦੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਗੱਲਬਾਤ ਦੌਰਾਨ ਮੇਜ਼ 'ਤੇ ਮੌਜੂਦ ਲੋਕ ਬਹੁਤ ਹੱਸੇ, ਪਰ ਟਰੰਪ ਨੇ ਇਸ ਨੂੰ ਹਲਕੇ ਅੰਦਾਜ਼ ਵਿਚ ਲਿਆ। ਉਸ ਨੇ ਪਹਿਲਾਂ ਹੀ ਟਰੂਡੋ ਨੂੰ ਆਪਣਾ ਸਖ਼ਤ ਸੰਦੇਸ਼ ਦਿੱਤਾ ਹੈ ਕਿ ਉਹ 20 ਜਨਵਰੀ ਤੱਕ ਬਦਲਾਅ ਦੀ ਉਮੀਦ ਕਰਦੇ ਹਨ।
ਘਾਟਾ ਬਰਦਾਸ਼ਤ ਨਹੀਂ ਕਰ ਸਕਦੇ
ਦਰਅਸਲ ਕੈਨੇਡਾ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਪਰ ਇਹ ਕਈ ਚੀਜ਼ਾਂ ਅਮਰੀਕਾ ਨੂੰ ਨਿਰਯਾਤ ਕਰਦਾ ਹੈ। ਇਸ ਕਾਰਨ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰ ਘਾਟਾ ਬਹੁਤ ਜ਼ਿਆਦਾ ਹੋ ਗਿਆ ਹੈ। ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਤਰ੍ਹਾਂ ਦੇ ਵਪਾਰ ਘਾਟੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਟਰੰਪ ਕੈਨੇਡਾ ਤੋਂ ਆਉਣ ਵਾਲੇ ਸਮਾਨ 'ਤੇ 25 ਫੀਸਦੀ ਟੈਰਿਫ ਲਗਾਉਣ ਦੀ ਗੱਲ ਕਰਦੇ ਹਨ। ਜਸਟਿਨ ਟਰੂਡੋ ਇਸ ਤੋਂ ਡਰੇ ਹੋਏ ਹਨ। ਕਿਉਂਕਿ ਉਨ੍ਹਾਂ ਦੀ ਆਰਥਿਕਤਾ ਦੇ ਬਰਬਾਦ ਹੋਣ ਦਾ ਖ਼ਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।