ਚੋਣਾਂ ''ਚ ਸਪੇਨ ਸਰਕਾਰ ਨੂੰ ਝਟਕਾ, ਵੱਖਵਾਦੀ ਪਾਰਟੀ ਨੂੰ ਬਹੁਮਤ

Friday, Dec 22, 2017 - 04:07 PM (IST)

ਬਾਰਸੀਲੋਨਾ (ਬਿਊਰੋ)— ਕੈਟੇਲੋਨੀਆ ਦੀਆਂ ਮੱਧਵਰਤੀ ਚੋਣਾਂ ਵਿਚ ਵੱਖਵਾਦੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਇਸ ਨਾਲ ਸਪੇਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਨਾਲ ਹੀ ਸਪੇਨ ਦਾ ਕੈਟੇਲੋਨੀਆ ਸੰਕਟ ਹੋਰ ਵੱਧ ਗਿਆ ਹੈ। ਸਿਟੀਜ਼ਨਸ ਪਾਰਟੀ, ਜੋ ਸਪੇਨ ਦੇ ਨਾਲ ਰਹਿਣ ਦੇ ਪੱਖ ਵਿਚ ਹੈ, ਸਭ ਤੋਂ ਵੱਡੀ ਪਾਰਟੀ ਹੈ। ਇਸ ਪਾਰਟੀ ਨੂੰ ਸਿਰਫ 25 ਫੀਸਦੀ ਵੋਟ ਮਿਲੇ ਹਨ। 135 ਮੈਂਬਰੀ ਚੈਂਬਰ ਵਿਚ ਉਸ ਨੂੰ 37 ਸੀਟਾਂ ਮਿਲੀਆਂ ਹਨ। ਮੀਡੀਆ ਰਿਪੋਰਟ ਮੁਤਾਬਕ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਬਣਾਉਣ ਦਾ ਮੌਕਾ ਕਿਸ ਨੂੰ ਮਿਲੇਗਾ।
ਸਪੇਨ ਸਰਕਾਰ ਨੇ ਇਸ ਤੋਂ ਪਹਿਲਾਂ ਕੈਟੇਲੋਨੀਆ ਦੀ ਆਜ਼ਾਦੀ ਲਈ ਹੋਏ ਜਨਮਤ ਨੂੰ ਗੈਰ ਕਾਨੂੰਨੀ ਐਲਾਨ ਕਰ ਕੇ ਵੱਖਵਾਦੀਆਂ ਦੀ ਸਰਕਾਰ ਨੂੰ ਮੁਅੱਤਲ ਕਰ ਦਿੱਤਾ ਸੀ। ਕੈਟੇਲੋਨੀਆ ਦੀ ਆਜ਼ਾਦੀ ਦੇ ਸਮਰਥਕ ਟੂਗੈਦਰ ਫੌਰ ਕੈਟੇਲੋਨੀਆ ਪਾਰਟੀ (JxCat), ਰੀਪਬਲਿਕਨ ਲੈਫਟ ਆਫ ਕੈਟੇਲੋਨੀਆ (ERC) ਅਤੇ ਪ੍ਰਸਿੱਧ ਯੂਨਿਟੀ  (CUP) ਨੇ ਕੁੱਲ 70 ਸੀਟਾਂ ਜਿੱਤੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਬਹੁਮਤ ਮਿਲ ਗਿਆ ਹੈ।


Related News