ਇਮਰਾਨ ਮੰਤਰੀ ਮੰਡਲ ਤੇ ਨੌਕਰਸ਼ਾਹੀ ''ਚ ਵੱਡੇ ਪੱਧਰ ''ਤੇ ਫੇਰਬਦਲ ਦੀ ਸੰਭਾਵਨਾ
Monday, Apr 15, 2019 - 10:06 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਮੰਡਲ ਅਤੇ ਨੌਕਰਸ਼ਾਹੀ ਵਿਚ ਵੱਡੀ ਪੱਧਰ 'ਤੇ ਫੇਰਬਦਲ ਦੀ ਸੰਭਾਵਨਾ ਹੈ। ਇਸ ਨਾਲ ਜੁੜੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਵਿੱਤ ਮੰਤਰਾਲੇ 'ਤੇ ਮਾਲ ਵਿਭਾਗ 'ਚ ਵੱਡੇ ਬਦਲਾਅ ਦੀ ਉਮੀਦ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ 'ਫੈੱਡਰਲ ਬੋਰਡ ਆਫ ਰੈਵੇਨਿਊ' ਦੇ ਮੁਖੀ ਨੂੰ ਬਦਲਿਆ ਜਾ ਸਕਦਾ ਹੈ। ਜਿਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਕਿ ਪੈਟਰੋਲੀਅਮ ਮੰਤਰਾਲੇ 'ਚ ਵੀ ਫੇਰਬਦਲ ਦੀ ਉਮੀਦ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਮੰਤਰੀ ਮੰਡਲ ਦਾ ਗ੍ਰਹਿ ਮੰਤਰੀ ਵੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਬਦਲਿਆ ਜਾ ਸਕਦਾ ਹੈ।