ਵਿਦੇਸ਼ੋਂ ਆਈ ਖ਼ਬਰ ਨੇ ਉਜਾੜਿਆ ਪਰਿਵਾਰ, ਮਜੀਠਾ ਦੇ ਨੌਜਵਾਨ ਦੀ ਹੋਈ ਮੌਤ

Thursday, Feb 15, 2024 - 06:31 PM (IST)

ਵਿਦੇਸ਼ੋਂ ਆਈ ਖ਼ਬਰ ਨੇ ਉਜਾੜਿਆ ਪਰਿਵਾਰ, ਮਜੀਠਾ ਦੇ ਨੌਜਵਾਨ ਦੀ ਹੋਈ ਮੌਤ

ਮਜੀਠਾ (ਪ੍ਰਿਥੀਪਾਲ)- ਮਜੀਠਾ ਤੋਂ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਥੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਜੀਠਾ ਦੇ ਤਰੁਨਦੀਪ ਸਿੰਘ ਸੰਧੂ ਪੁੱਤਰ ਅਨੂਪ ਸਿੰਘ ਸੰਧੂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮਜੀਠਾ ਕੈਨੇਡਾ ਦੇ ਕੈਲਗਰੀ ਸੂਬੇ ਵਿਚ ਰਹਿੰਦਾ ਸੀ ਅਤੇ ਉਥੇ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਸੀ। 

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਟਰੈਕਟਰ ਚਾਲਕ ਨੇ 2 ਨੌਜਵਾਨਾਂ ਨੂੰ ਦਰੜਿਆ, ਦੋਵਾਂ ਦੀ ਮੌਕੇ 'ਤੇ ਮੌਤ

ਪਰਿਵਾਰਕ ਸੂਤਰਾਂ ਅਨੁਸਾਰ ਤਰੁਨਦੀਪ ਸਿੰਘ ਸੰਧੂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਤਰੁਨਦੀਪ ਸਿੰਘ ਸੰਧੂ ਬੀਤੇ ਦਿਨ ਆਪਣੇ ਟਰੱਕ ’ਤੇ ਜਾ ਰਿਹਾ ਸੀ। ਰਸਤੇ ਵਿਚ ਕਿਸੇ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਮੌਕੇ ਉਸ ਨੇ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕੀਤੀ ਕਿ ਮੈਂ ਥੋੜ੍ਹੀ ਦੇਰ ਤੱਕ ਘਰ ਪਹੁੰਚ ਜਾਵਾਂਗਾ। ਫਿਰ ਕੁਝ ਦੇਰ ਬਾਅਦ ਉਸ ਦਾ ਫੋਨ ਬੰਦ ਆਇਆ। ਜਿਸ ਤੋਂ ਪਤਾ ਲੱਗਾ ਕਿ ਉਸ ਨੂੰ ਟਰੱਕ ਵਿਚ ਬੈਠੇ ਦੀ ਹੀ ਦਿਲ ਦਾ ਦੌਰਾ ਪੈ ਗਿਆਸ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਖ਼ਰੀਦ ਨਹੀਂ ਕਰਨਗੇ ਪੈਟਰੋਲੀਅਮ ਡੀਲਰਜ਼, 22 ਫਰਵਰੀ ਨੂੰ ਹੜਤਾਲ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News