ਅਮਰੀਕਾ ਦੌਰੇ ''ਤੇ ਮਹਿੰਦਰ ਸਿੰਘ ਕੇਪੀ, ਅਗਾਮੀ ਚੋਣਾਂ ਲੜਨ ਦੀ ਵਿਖਾਈ ਦਿਲਚਸਪੀ

Friday, Jul 07, 2023 - 04:41 PM (IST)

ਅਮਰੀਕਾ ਦੌਰੇ ''ਤੇ ਮਹਿੰਦਰ ਸਿੰਘ ਕੇਪੀ, ਅਗਾਮੀ ਚੋਣਾਂ ਲੜਨ ਦੀ ਵਿਖਾਈ ਦਿਲਚਸਪੀ

ਭੋਗਪੁਰ/ਬਰਮਿੰਘਮ (ਰਾਣਾ ਭੋਗਪੁਰੀਆ)- ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਅੱਜਕਲ੍ਹ ਅਮਰੀਕਾ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਜੱਫਲ ਨਾਲ ਉਨ੍ਹਾਂ ਦੇ ਗ੍ਰਹਿ ਸਨਫ਼ਰਾਂਸਿਸਕੋ ਅਮਰੀਕਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ ਪੰਜਾਬ ਦੇ ਰਾਜਨੀਤਕ ਮਾਹੌਲ 'ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਪੰਜਾਬ ਦੇ ਮੌਜੂਦਾ ਰਾਜਨੀਤਕ ਮਾਹੌਲ ਨੂੰ ਲੈ ਕੇ ਦੋਵਾਂ ਨੇਤਾਵਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰੋਫ਼ੈਸਰ ਹਰਪਿੰਦਰਜੀਤ ਸਿੰਘ ਸਹੋਤਾ ਵੀ ਹਾਜ਼ਰ ਸਨ।

ਇਸ ਮੌਕੇ ਕਮਲਜੀਤ ਸਿੰਘ ਜਾਖੜ ਨੇ ਕੇਪੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਮਹਿੰਦਰ ਸਿੰਘ ਕੇਪੀ ਨੇ ਅਗਾਮੀ ਚੋਣਾਂ ਵਿਚ ਵਿਧਾਨ ਸਭਾ ਹਲਕਾ ਆਦਮਪੁਰ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜਨ ਦੀ ਦਿਲਚਸਪੀ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਚੋਣ ਮੁਹਿੰਮ ਨੂੰ ਸਰਗਰਮ ਕਰਨ ਲਈ ਮਹਿੰਦਰ ਸਿੰਘ ਕੇਪੀ ਵੱਲੋਂ ਇਹ ਅਮਰੀਕਾ ਦੌਰਾ ਕੀਤਾ ਜਾ ਰਿਹਾ ਹੈ। ਉਹ ਪੂਰੇ ਅਮਰੀਕਾ ਵਿਚ ਆਪਣੇ ਵਰਕਰਾਂ ਅਤੇ ਸਮਰਥਕਾਂ ਨਾਲ਼ ਰਾਬਤਾ ਕਾਇਮ ਕਰ ਰਹੇ ਹਨ, ਜਿਸ ਦੇ ਸਾਰਥਿਕ ਨਤੀਜੇ ਵੇਖਣ ਵਿੱਚ ਵੇਖਣ ਨੂੰ ਮਿਲਣਗੇ। 

ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News