ਕੈਲੀਫੋਰਨੀਆ ''ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਤੋੜਭੰਨ
Sunday, Jan 31, 2021 - 12:42 AM (IST)
ਵਾਸ਼ਿੰਗਟਨ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਇਕ ਪਾਰਕ ਵਿਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਦੀ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੋੜਭੰਨ ਕੀਤੀ। ਇਸ ਘਟਨਾ ਕਾਰਣ ਪੂਰੇ ਅਮਰੀਕਾ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਦੀ ਜਾਂਚ ਨਸਲੀ ਨਫਰਤ ਅਪਰਾਧ ਮਾਮਲੇ ਵਜੋਂ ਕਰਨ ਦੀ ਮੰਗ ਕੀਤੀ ਹੈ। ਸਥਾਨਕ ਅਖਬਾਰਾਂ ਵਿਚ ਛਪੀਆਂ ਖਬਰਾਂ ਮੁਤਾਬਕ ਉੱਤਰੀ ਕੈਲੀਫੋਰਨੀਆ ਦੇ ਡੇਵਿਸ ਨਾਮੀ ਸ਼ਹਿਰ ਦੇ ਕੇਂਦਰੀ ਪਾਰਕ ਵਿਚ 6 ਫੁੱਟ ਉੱਚੀ ਅਤੇ 294 ਕਿਲੋ ਭਾਰ ਵਾਲੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਗੋਡਿਆਂ 'ਤੇ ਹਮਲਾ ਕੀਤਾ ਗਿਆ। ਮੂਰਤੀ ਦਾ ਅੱਧਾ ਚਿਹਰਾ ਨੁਕਸਾਨਿਆ ਗਿਆ। ਉਸ ਨੂੰ ਸ਼ਰਾਰਤੀ ਅਨਸਰਾਂ ਨੇ ਗਾਇਬ ਕਰ ਦਿੱਤਾ।
ਇਹ ਵੀ ਪੜ੍ਹੋ -ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ
ਪੁਲਸ ਨੇ ਦੱਸਿਆ ਕਿ ਮਹਾਤਮਾ ਗਾਂਧੀ ਦੀ ਨੁਕਸਾਨੀ ਹੋਈ ਮੂਰਤੀ ਨੂੰ ਸਭ ਤੋਂ ਪਹਿਲਾਂ 27 ਜਨਵਰੀ ਨੂੰ ਸਵੇਰੇ ਪਾਰਕ ਦੇ ਇਕ ਮੁਲਾਜ਼ਮ ਨੇ ਵੇਖਿਆ। ਡੇਵਿਸ ਸ਼ਹਿਰ ਦੀ ਕੌਂਸਲ ਦੇ ਮੈਂਬਰ ਲੁਕਾਸ ਫ੍ਰੇਰਿਕਸ ਨੇ ਦੱਸਿਆ ਕਿ ਮੂਰਤੀ ਨੂੰ ਉਥੋਂ ਹਟਾਇਆ ਜਾ ਰਿਹਾ ਹੈ। ਉਸ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇਗਾ। ਜਾਂਚਕਰਤਾ ਅਜੇ ਇਹ ਪਤਾ ਨਹੀਂ ਲਾ ਸਕੇ ਕਿ ਮੂਰਤੀ ਨੂੰ ਕਦੋਂ ਤੋੜਿਆ ਗਿਆ ਅਤੇ ਇਸ ਪਿੱਛੇ ਕੀ ਕਾਰਣ ਸੀ।
ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ
ਭਾਰਤ ਨੇ ਅਮਰੀਕਾ ਕੋਲ ਉਠਾਇਆ ਮਾਮਲਾ
ਭਾਰਤੀ ਵਿਦੇਸ਼ ਮੰਤਰਾਲਾ ਮੁਤਾਬਕ ਭਾਰਤ ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਸ਼ਾਂਤੀ ਅਤੇ ਨਿਆ ਦੇ ਪ੍ਰਤੀਕ ਵਜੋਂ ਸਨਮਾਨਤ ਹਸਤੀ ਪ੍ਰਤੀ ਮੰਦਭਾਗੇ ਅਤੇ ਨਫਰਤ ਭਰੇ ਉਕਤ ਕਾਰੇ ਦੀ ਤਿੱਖੀ ਨਿੰਦਾ ਕੀਤੀ ਹੈ। ਭਾਰਤ ਨੇ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਉਠਾਇਆ ਹੈ। ਨਾਲ ਹੀ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।