ਮਹਾਤਮਾ ਗਾਂਧੀ ਦੀ ਤਸਵੀਰ ਵਾਲੀਆਂ ਡਾਕ ਟਿਕਟਾਂ ਨੀਲਾਮੀ ''ਚ ਰਿਕਾਰਡਤੋੜ ਕੀਮਤ ''ਚ ਵਿਕੀਆਂ

04/20/2017 2:28:29 PM

ਬ੍ਰਿਟੇਨ— ਮਹਾਤਮਾ ਗਾਂਧੀ ''ਤੇ 1948 ''ਚ ਜਾਰੀ ਹੋਈਆਂ 4 ਦੁਰਲੱਭ ਡਾਕ ਟਿਕਟਾਂ ਬ੍ਰਿਟੇਨ ''ਚ ਇਕ ਨੀਲਾਮੀ ''ਚ ਲਗਭਗ 4 ਕਰੋੜ ਰੁਪਏ ਦੀ ਰਿਕਾਰਡਤੋੜ ਕੀਮਤ ''ਤੇ ਵਿਕੀਆਂ ਹਨ। ਡਾਕ ਟਿਕਟ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਇਹ ਭਾਰਤੀ ਡਾਕ ਟਿਕਟਾਂ ਲਈ ਮਿਲੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ।
ਬ੍ਰਿਟੇਨ ਆਧਾਰਿਤ ਡੀਲਰ ਸਟੈਨਲੀ ਗਿਬਨਸ ਨੇ ਦੱਸਿਆ ਕਿ ਇਹ ਡਾਕ ਟਿਕਟਾਂ ਆਜ਼ਾਦ ਭਾਰਤ ਦੀਆਂ ਸਭ ਤੋਂ ਵਧ ਮਹੱਤਵਪੂਰਨ ਟਿਕਟਾਂ ਹਨ। ਉਨ੍ਹਾਂ ਕਿਹਾ ਕਿ 10-10 ਰੁਪਏ ਮੁੱਲ ਦੀਆਂ 4 ਡਾਕ ਟਿਕਟਾਂ ਦਾ ਰੰਗ ਪਰਪਲ-ਬਰਾਊਨ ਹੈ ਅਤੇ ਇਨ੍ਹਾਂ ''ਤੇ ''ਸਰਵਿਸ'' ਲਿਖਿਆ ਹੋਇਆ ਹੈ। ਇਸ ਡਾਕ ਟਿਕਟ ਨੂੰ ਇਕ ਆਸਟਰੇਲੀਆਈ ਨਿਵੇਸ਼ਕ ਨੇ ਖਰੀਦਿਆ ਹੈ ਅਤੇ ਇਹ ਭਾਰਤੀ ਡਾਕ ਟਿਕਟਾਂ ਦੇ ਬਾਜ਼ਾਰ ਦੀ ਤਾਕਤ ਨੂੰ ਦੱਸਦਾ ਹੈ। ਇਨ੍ਹਾਂ ਭਾਰਤੀ ਡਾਕ ਟਿਕਟਾਂ ਲਈ ਇਹ ਹੁਣ ਤੱਕ ਮਿਲੀ ਸਭ ਤੋਂ ਵੱਡੀ ਰਾਸ਼ੀ ਹੈ। ਇਹ ਡਾਕ ਟਿਕਟਾਂ ਚਾਰ ਦੇ ਸੈਟ ਵਿਚ ਹਨ।

Tanu

News Editor

Related News