ਪਾਪੂਆ ਨਿਊ ਗਿਨੀ ''ਚ 6.5 ਦੀ ਤੀਬਰਤਾ ਨਾਲ ਆਇਆ ਭੂਚਾਲ

11/08/2017 5:57:03 AM

ਪੋਰਟ ਮੋਰਸਬੇ— ਅਮਰੀਕਾ ਦੇ ਭੂ-ਸਰਵੇਖਣ ਵਿਗਿਆਨਕਾਂ ਮੁਤਾਬਕ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਸਥਿਤ ਪਾਪੂਆ ਨਿਊ ਗਿਨੀ ਦੀਪ 'ਚ ਬੁੱਧਵਾਰ ਸਵੇਰੇ 6.5 ਦੀ ਤੀਬਰਤਾ ਦਾ ਭੂਚਾਲ ਆਇਆ। ਸਥਾਨਕ ਸਮੇਂ ਮੁਤਾਬਕ ਸਵੇਰੇ 7.26 ਵਜੇ 6.4 ਦੀ ਤੀਬਰਤਾ ਦੇ ਭੂਚਾਲ ਆਉਣ ਦੀ ਸੂਚਨਾ ਮਿਲੀ ਸੀ। ਭੂਚਾਲ ਦਾ ਕੇਂਦਰ ਤਟੀ ਸ਼ਹਿਰ ਵੇਵਾਕ ਤੋਂ 51 ਮੀਲ ਦੱਖਣ 'ਚ ਕਰੀਬ 70 ਮੀਲ (112 ਕਿਲੋਮੀਟਰ) ਦੀ ਡੂੰਘਾਈ 'ਚ ਦੱਸਿਆ ਜਾ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਪ੍ਰਸ਼ਾਂਤ ਸੂਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਇਥੇ ਸੁਨਾਮੀ ਦਾ ਖਤਰਾ ਦੱਸਿਆ ਜਾ ਰਿਹਾ ਹੈ।


Related News