ਇਸ ਦੇਸ਼ ''ਚ ਮਾਫੀਆ ਵੰਡ ਰਿਹੈ ਲੋਕਾਂ ਨੂੰ ਖਾਣਾ ਤੇ ਦੇ ਰਿਹੈ ਵਿਆਜ ਮੁਕਤ ਲੋਨ

04/12/2020 2:17:19 PM

ਰੋਮ- ਇਟਲੀ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੇ ਬੁਰੇ ਲੋਕਾਂ ਨੂੰ ਵੀ ਭਲਾਈ ਦੇ ਕੰਮ ਵਿਚ ਲਾ ਦਿੱਤਾ ਹੈ। ਇਟਲੀ ਦੇ ਮਾਫੀਆ ਤੇ ਕ੍ਰਿਮੀਨਲ ਆਰਗੇਨਾਈਜ਼ੇਸ਼ਨਸ ਨਾਲ ਸਬੰਧ ਰੱਖਣ ਵਾਲੇ ਅਪਰਾਧੀ ਗਰੀਬਾਂ ਨੂੰ ਮੁਫਤ ਭੋਜਨ ਖਵਾ ਰਹੇ ਹਨ। ਉਹ ਲੋੜਵੰਦਾਂ ਨੂੰ ਵਿਆਜ ਮੁਕਤ ਲੋਨ ਦੇ ਰਹੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਅਜਿਹਾ ਇਲਾਕਿਆਂ ਵਿਚ ਆਪਣਾ ਪ੍ਰਭਾਵ ਬਣਾਏ ਰੱਖਣ ਲਈ ਕਰ ਰਹੇ ਹਨ।

PunjabKesari

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇਕ ਰਿਪੋਰਟ ਮੁਤਾਬਕ ਇਟਲੀ ਵਿਚ ਮਾਫੀਆ ਦੇ ਲੋਕ ਜ਼ਿਆਦਾਤਰ ਗਰੀਬਾਂ ਨੂੰ ਕਰਿਆਨੇ ਦਾ ਸਾਮਾਨ ਫ੍ਰੀ ਵਿਚ ਵੰਡ ਰਹੇ ਹਨ। ਇਟਲੀ ਦੇ ਦੱਖਣੀ ਇਲਾਕੇ ਨੇਪਲਸ ਵਿਚ ਵਿਆਜ 'ਤੇ ਪੈਸੇ ਦੇਣ ਵਾਲਿਆਂ ਨੇ ਵਿਆਜ ਮੁਆਫ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਅਜਿਹਾ ਮਾਫੀਆ ਦੇ ਅੰਦਰ ਆਪਣਾ ਅਕਸ ਬਣਾਏ ਰੱਖਣ ਲਈ ਕਰ ਰਹੇ ਹਨ।

PunjabKesari

ਕੋਰੋਨਾਵਾਇਰਸ ਦੇ ਸੰਕਟ ਨਾਲ ਫਾਇਦਾ ਚੁੱਕਣ ਦੀ ਕੋਸ਼ਿਸ਼ ਵਿਚ ਮਾਫੀਆ
ਕੋਰੋਨਾਵਾਇਰਸ ਦਾ ਅਸਰ ਇਟਲੀ ਦੇ ਮਾਫੀਆ 'ਤੇ ਵੀ ਪਿਆ ਹੈ। ਇਟਲੀ ਵਿਚ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਕਾਰਣ ਮਾਫੀਆ ਦਾ ਪੈਸਾ ਫਸਿਆ ਹੋਇਆ ਹੈ। ਇਟਲੀ ਦੇ ਮਾਫੀਆ 'ਤੇ ਕਿਤਾਬਾਂ ਲਿਖਣ ਵਾਲੇ ਲੇਖਕ ਰਾਬਰਟੋ ਸੈਵੀਆਨੋ ਨੇ ਕਿਹਾ ਕਿ ਜੇਕਰ ਯੂਰਪ ਜਲਦੀ ਕੁਝ ਨਹੀਂ ਕਰਦਾ ਤਾਂ ਜਰਮਨੀ, ਫਰਾਂਸ, ਸਪੇਨ, ਹਾਲੈਂਡ ਤੇ ਬੈਲਜੀਅਮ ਵਿਚ ਲੱਗਿਆ ਮਾਫੀਆ ਦਾ ਪੈਸਾ ਬਰਬਾਦ ਹੋ ਜਾਵੇਗਾ। ਰਾਬਰਟੋ ਨੇ ਇਟਲੀ ਮਾਫੀਆ 'ਤੇ ਇਕ ਮਸ਼ਹੂਰ ਕਿਤਾਬ ਲਿਖੀ ਹੈ। ਉਸ ਵਿਚ ਉਹਨਾਂ ਨੇ ਦੱਸਿਆ ਹੈ ਕਿ ਇਟਲੀ ਕਿਸ ਤਰ੍ਹਾਂ ਨਾਲ ਮਾਫੀਆ ਡਰੱਗਸ ਤੇ ਦੂਜੇ ਗੈਰ-ਕਾਨੂੰਨੀ ਧੰਦੇ ਚਲਾਉਂਦਾ ਹੈ। ਦੁਨੀਆ ਵਿਚ ਕਾਨੂੰਨੀ ਧੰਦਿਆਂ ਵਿਚ ਇਹਨਾਂ ਦਾ ਧੰਦਾ ਵੀ ਵਧਦਾ ਰਹਿੰਦਾ ਹੈ।

PunjabKesari

ਕੋਰੋਨਾ ਦਾ ਸੰਕਟ ਮਾਫੀਆ ਲਈ ਮਦਦਗਾਰ
ਮਾਫੀਆ 'ਤੇ ਕਿਤਾਬ ਲਿਖਣ ਕਾਰਣ ਸੈਵੀਆਨੋ ਪੁਲਸ ਦੀ ਸੁਰੱਖਿਆ ਵਿਚ ਰਹਿੰਦੇ ਹਨ। ਉਹਨਾਂ ਨੂੰ ਕਿਤਾਬ ਲਿਖਣ 'ਤੇ ਇਟਲੀ ਮਾਫੀਆ ਨੇ ਧਮਕੀ ਦਿੱਤੀ ਸੀ। ਕਿਤਾਬ ਵਿਚ ਸੈਵੀਆਨੋ ਨੇ ਲਿਖਿਆ ਹੈ ਕਿ ਮਾਫੀਆ ਕਿਸ ਤਰ੍ਹਾਂ ਨਾਲ ਫੈਸ਼ਨ ਇੰਡਸਟ੍ਰੀ ਤੋਂ ਲੈ ਕੇ ਕੂੜੇ ਦੇ ਬਿਜ਼ਨੈਸ ਤੱਕ ਜੁੜਿਆ ਹੋਇਆ ਹੈ। ਉਹਨਾਂ ਦੀ ਲਿਖੀ ਕਿਤਾਬ 'ਤੇ ਫਿਲਮ ਤੇ ਟੀਵੀ ਸੀਰੀਜ਼ ਵੀ ਬਣ ਚੁੱਕੀ ਹੈ।


Baljit Singh

Content Editor

Related News