ਕਰਾਚੀ ’ਚ ਕਬਰਿਸਤਾਨਾਂ ’ਤੇ ਮਾਫ਼ੀਆ ਦਾ ਕਬਜ਼ਾ, ਲੋਕਾਂ ਨੂੰ ਲਾਸ਼ਾਂ ਦਫ਼ਨਾਉਣ ਲਈ ਨਹੀਂ ਮਿਲ ਰਹੀ ਜਗ੍ਹਾ

04/11/2022 6:49:52 PM

ਗੁਰਦਾਸਪੁਰ/ਕਰਾਚੀ (ਜ. ਬ.)-ਪਾਕਿਸਤਾਨ ਦੇ ਇਤਿਹਾਸਕ ਅਤੇ ਸਭ ਤੋਂ ਵੱਡੇ ਸ਼ਹਿਰ ਕਰਾਚੀ ’ਚ ਹੁਣ ਲੋਕਾਂ ਨੂੰ ਆਪਣਿਆਂ ਨੂੰ ਹੀ ਦਫ਼ਨਾਉਣ ਲਈ ਕਬਰਿਸਤਾਨ ਨਹੀਂ ਮਿਲ ਰਹੇ ਅਤੇ ਜ਼ਿਆਦਾਤਰ ਕਬਰਿਸਤਾਨਾਂ ’ਤੇ ਹੁਣ ਮਾਫ਼ੀਆ ਦਾ ਕਬਜ਼ਾ ਹੋ ਚੁੱਕਾ ਹੈ। ਇਥੇ ਇਕ ਲਾਸ਼ ਨੂੰ ਦਫ਼ਨਾਉਣ ਲਈ 20 ਹਜ਼ਾਰ ਤੋਂ 2 ਲੱਖ ਰੁਪਏ ਤੱਕ ਖਰਚ ਕਰਨੇ ਪੈਂਦੇ ਹਨ। ਸੂਤਰਾਂ ਅਨੁਸਾਰ ਜੋ ਰਿਪੋਰਟ ਕਰਾਚੀ ਮੈਟ੍ਰੋਪਾਲਿਟਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦਿੱਤੀ ਹੈ, ਉਸ ਦੇ ਅਨੁਸਾਰ ਉਸ ਦੇ ਅਧੀਨ ਜੋ 39 ਕਬਰਿਸਤਾਨ ਹਨ, ਉਨ੍ਹਾਂ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ’ਚ ਹੁਣ ਲਾਸ਼ਾਂ ਨੂੰ ਦਫ਼ਨਾਉਣ ਲਈ ਸਥਾਨ ਨਹੀਂ ਹੈ। ਇਹੀ ਕਾਰਨ ਹੈ ਕਿ ਪੂਰੇ ਸ਼ਹਿਰ ’ਚ ਲਾਸ਼ਾਂ ਨੂੰ ਦਫ਼ਨਾਉਣ ਲਈ ਜ਼ਮੀਨਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋ ਗਿਆ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਅਬੋਹਰ ਵਿਖੇ ਹਾਦਸੇ ’ਚ ਇਕਲੌਤੇ ਪੁੱਤਰ ਦੀ ਮੌਤ

ਅਧਿਕਾਰੀ ਦੇ ਅਨੁਸਾਰ ਜਿਨ੍ਹਾਂ ਕਬਰਸਿਤਾਨਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ’ਚ ਤਾਰਿਕ ਰੋਡ ਕਬਰਸਿਤਾਨ, ਯਾਸੀਨਾਬਾਦ ਕਬਰਿਸਤਾਨ, ਮਾਡਲ ਕਾਲੋਨੀ ਕਬਰਿਸਤਾਨ, ਅਜ਼ੀਮਪੁਰਾ ਕਬਰਿਸਤਾਨ, ਪਾਪੋਸ਼ ਨਗਰ ਕਬਰਿਸਤਾਨ ਅਤੇ ਕਾਲੋਨੀ ਗੇਟ ਕਬਰਿਸਤਾਨ ਸ਼ਾਮਲ ਹਨ। ਇਨ੍ਹਾਂ ’ਚ ਲਾਸ਼ਾਂ ਨੂੰ ਦਫ਼ਨਾਉਣ ਲਈ ਇਕ ਇੰਚ ਜਗ੍ਹਾ ਨਹੀਂ ਬਚੀ ਹੈ। ਅਧਿਕਾਰੀ ਦੇ ਅਨੁਸਾਰ ਪ੍ਰਤੀ ਦਿਨ ਕਰਾਚੀ ’ਚ 30 ਤੋਂ 35 ਲੋਕਾਂ ਦੀ ਮੌਤ ਦੇ ਨਾਲ-ਨਾਲ ਹਰ ਰੋਜ਼ 100 ਤੋਂ ਜ਼ਿਆਦਾ ਲਾਸ਼ਾਂ ਹੋਰ ਸ਼ਹਿਰਾਂ ਤੋਂ ਅਤੇ ਵਿਦੇਸ਼ਾਂ ਤੋਂ ਕਰਾਚੀ ’ਚ ਦਫ਼ਨਾਉਣ ਲਈ ਲਿਆਂਦੀਆਂ ਜਾਦੀਆਂ ਹਨ, ਜਦਕਿ ਸ਼ਹਿਰ ਵਿਚ ਘੱਟ ਤੋਂ ਘੱਟ 10 ਹਜ਼ਾਰ ਕਬਰਾਂ ਨੂੰ ਬਣਾਉਣ ਦੀ ਜ਼ਰੂਰਤ ਹੈ। ਨਗਰ ਨਿਗਮ ਕਾਰਪੋਰੇਸ਼ਨ ਨੇ ਇਕ ਕਬਰ ਦੀ ਕੀਮਤ 9 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਹੋਈ ਹੈ ਪਰ ਸਥਾਨ ਨਾ ਹੋਣ ਕਾਰਨ ਇਸ ਸਮੇਂ ਕਰਾਚੀ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦਾ ਕਾਰੋਬਾਰ ਪ੍ਰਾਈਵੇਟ ਹੱਥਾਂ ’ਚ ਚਲਾ ਗਿਆ ਹੈ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਇਹ ਕਾਰੋਬਾਰ ਹੁਣ ਅਮੀਰ ਲੋਕਾਂ ਦੇ ਹੱਥਾਂ ’ਚ ਚਲਾ ਗਿਆ ਹੈ। ਕੁਝ ਅਮੀਰ ਲੋਕਾਂ ਨੇ ਆਪਣੀ ਜ਼ਮੀਨ ’ਤੇ ਪ੍ਰਾਈਵੇਟ ਕਬਰਸਿਤਾਨ ਬਣਾ ਦਿੱਤੇ ਹਨ ਅਤੇ ਉੱਥੇ ਇਕ ਕਬਰ ਦੀ ਜ਼ਮੀਨ ਲਈ 20 ਹਜ਼ਾਰ ਤੋਂ ਲੈ ਕੇ 2 ਲੱਖ ਰੁਪਏ ਜ਼ਮੀਨ ਦੀ ਸਥਿਤੀ ਅਨੁਸਾਰ ਵਸੂਲ ਕਰ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਸਰਕਾਰੀ ਕਬਰਿਸਤਾਨਾਂ ਦੀ ਜ਼ਮੀਨ ’ਤੇ ਮਾਫ਼ੀਆ ਨੇ ਪੁਲਸ ਦੀ ਮਦਦ ਨਾਲ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਖਾਲੀ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਦੂਜੇ ਪਾਸੇ ਕਰਾਚੀ ’ਚ ਕਬਰਾਂ ਪੁੱਟਣ ਵਾਲੇ ਸਿਰਫ਼ 50 ਲੋਕ ਹੀ ਰਜਿਸਟਰ ਹਨ, ਜਦਕਿ ਜ਼ਰੂਰਤ ਜ਼ਿਆਦਾ ਲੋਕਾਂ ਦੀ ਹੈ। ਕਬਰਿਸਤਾਨ ’ਚ ਕਬਰ ਪੁੱਟਣ ਲਈ ਰਜਿਸਟਰ ਹੋਣ ਲਈ ਲੱਗਭਗ ਇਕ ਲੱਖ ਰੁਪਏ ਰਿਸ਼ਵਤ ਦੇਣੀ ਪੈਂਦੀ ਹੈ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਰਜਿਸਟਰਡ ਲੋਕ ਕਈ ਵਾਰ ਕਬਰ ’ਚੋਂ ਲਾਸ਼ ਨੂੰ ਕੱਢ ਕੇ ਵੇਚਦੇ ਵੀ ਫੜੇ ਗਏ ਹਨ ਅਤੇ ਇਹ ਲਾਸ਼ਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਲੱਖਾਂ ਰੁਪਏ ’ਚ ਵੇਚਦੇ ਹਨ। ਔਰਤ ਦੀਆਂ ਲਾਸ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਕਰਾਚੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਅਨੁਸਾਰ ਨਵੇਂ ਕਬਰਿਸਤਾਨ ਆਧੁਨਿਕ ਢੰਗ ਨਾਲ ਬਣਾਏ ਜਾ ਰਹੇ ਹਨ ਅਤੇ ਜਲਦ ਹੀ 2000 ਲਾਸ਼ਾਂ ਨੂੰ ਦਫ਼ਨਾਉਣ ਦੀ ਸਮਰੱਥਾ ਵਾਲਾ ਇਕ ਕਬਰਸਿਤਾਨ ਤਿਆਰ ਹੋ ਜਾਵੇਗਾ। ਉੱਥੇ ਲਾਸ਼ ਨੂੰ ਦਫ਼ਨਾਉਣ ਦੀ ਫੀਸ ਕੀ ਹੋਵੇਗੀ, ਇਹ ਨਿਰਧਾਰਿਤ ਨਹੀਂ ਕੀਤਾ ਗਿਆ ਹੈ।


Manoj

Content Editor

Related News