ਬੰਗਲਾਦੇਸ਼ ''ਚ 8 ਵਿਦਿਆਰਥਣਾਂ ਨਾਲ ਬਲਾਤਕਾਰ ਦਾ ਦੋਸ਼ੀ ਅਧਿਆਪਕ ਗ੍ਰਿਫਤਾਰ

Sunday, Jul 07, 2019 - 06:06 PM (IST)

ਬੰਗਲਾਦੇਸ਼ ''ਚ 8 ਵਿਦਿਆਰਥਣਾਂ ਨਾਲ ਬਲਾਤਕਾਰ ਦਾ ਦੋਸ਼ੀ ਅਧਿਆਪਕ ਗ੍ਰਿਫਤਾਰ

ਢਾਕਾ— ਬੰਗਲਾਦੇਸ਼ ਦੇ ਉੱਤਰੀ ਇਲਾਕੇ 'ਚ ਬਣੇ ਮਦਰਸੇ ਦੇ ਇਕ ਅਧਿਆਪਕ ਨੂੰ ਇਥੇ ਪੜਨ ਵਾਲੀਆਂ 8 ਵਿਦਿਆਰਥਣਾਂ ਨਾਲ ਕਥਿਤ ਰੂਪ 'ਚ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਅਬਦੁੱਲ ਖਾਏਰ ਬੇਲਾਲੀ ਨਾਂ ਦੇ ਅਧਿਕਾਪਕ ਨੇ ਇਕ ਸਾਲ ਪਹਿਲਾਂ ਨੇਤ੍ਰੀਖੋਨਾ ਜ਼ਿਲੇ 'ਚ ਬਣੇ ਮਾ ਹਵਾ ਕੌਮੀ ਬਾਲਿਕਾ ਮਦਰਸੇ 'ਚ ਨੌਕਰੀ ਸ਼ੁਰੂ ਕੀਤੀ। ਉਸ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਫੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੇ ਆਪਣਾ ਅਪਰਾਧ ਸਵਿਕਾਰ ਕਰ ਲਿਆ। ਬੇਲਾਲੀ ਕੋਲ ਦੀ ਮਸਜਿਦ 'ਚ ਮੌਲਵੀ ਵੀ ਹੈ ਤੇ ਸਥਾਨਕ ਲੋਕਾਂ ਨੇ ਉਸ ਨੂੰ ਪੁਲਸ ਹਵਾਲੇ ਕਰਨ ਤੋਂ ਪਹਿਲਾਂ ਉਸ ਦੀ ਜਮ ਕੇ ਕੁੱਟਮਾਰ ਕੀਤੀ। ਰਿਪੋਰਟ 'ਚ ਕਿਹਾ ਗਿਆ ਕਿ ਜਦੋਂ ਉਹ ਦੂਜੀ ਕਲਾਸ 'ਚ ਪੜਨ ਵਾਲੀ ਇਕ 8 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੱਚੀ ਦੇ ਚੀਕਣ ਕਰਕੇ ਲੋਕਾਂ ਨੂੰ ਇਸ ਦਾ ਪਤਾ ਲੱਗ ਗਿਆ। ਲੜਕੀ ਦੀ ਮਾਂ ਹੋਰਾਂ ਘਰਾਂ 'ਚ ਕੰਮ ਕਰਦੀ ਸੀ। 

ਪੁਲਸ ਵਲੋਂ ਸਖਤੀ ਨਾਲ ਪੁੱਛਣ 'ਤੇ ਦੋਸ਼ੀ ਨੇ ਦੱਸਿਆ ਕਿ ਉਹ 35 ਵਿਦਿਆਰਥਣਾਂ 'ਚੋਂ 8 ਨਾਲ ਬਲਾਤਕਾਰ ਕਰ ਚੁੱਕਿਆ ਹੈ। ਇਨ੍ਹਾਂ ਬੱਚੀਆਂ ਦੀ ਉਮਰ 11 ਸਾਲ ਦੇ ਅੰਦਰ ਹੈ। ਨੇਤ੍ਰੀਖੋਨਾ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਵਿਦਿਆਰਥਣਾਂ ਨੂੰ ਆਪਣੇ ਕਮਰੇ 'ਚ ਬੁਲਾਉਂਦਾ ਸੀ ਤੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਲਈ ਕਹਿੰਦਾ ਸੀ। ਫਿਰ ਉਹ ਉਨ੍ਹਾਂ ਦੇ ਨਾਲ ਬਲਾਤਕਾਰ ਕਰਦਾ ਸੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ 'ਚ ਗੁੱਸੇ ਦੀ ਲਹਿਰ ਫੈਲ ਗਈ ਤੇ ਲੋਕ ਇਕੱਠੇ ਹੋ ਗਏ। ਉਹ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।


author

Baljit Singh

Content Editor

Related News