ਅਮਰੀਕੀ ਪੌਪ ਗਾਇਕਾ ਮੈਡੋਨਾ ਦੀ ਹਾਲਤ ਨਾਜ਼ੁਕ, ਕਈ ਦਿਨਾਂ ਤੋਂ ICU 'ਚ ਹੈ ਦਾਖਲ
Thursday, Jun 29, 2023 - 11:37 PM (IST)
ਇੰਟਰਨੈਸ਼ਨਲ ਡੈਸਕ : 24 ਜੂਨ ਨੂੰ ਅਮਰੀਕੀ ਪੌਪ ਗਾਇਕਾ ਮੈਡੋਨਾ ਅਚਾਨਕ ਗੰਭੀਰ ਬੈਕਟੀਰੀਅਲ ਇਨਫੈਕਸ਼ਨ ਦੀ ਲਪੇਟ 'ਚ ਆ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਨਿਊਯਾਰਕ ਸਿਟੀ ਹਸਪਤਾਲ ਦੇ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੇਹੋਸ਼ ਸੀ ਅਤੇ ਕੋਈ ਜਵਾਬ ਨਹੀਂ ਦੇ ਰਹੀ ਸੀ। ਉਨ੍ਹਾਂ ਦੇ ਮੈਨੇਜਰ ਦੇ ਦੱਸਣ ਮੁਤਾਬਕ ਮੈਡੋਨਾ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਅਜੇ ਵੀ ਡਾਕਟਰੀ ਦੇਖਭਾਲ ਦੀ ਲੋੜ ਹੈ। ਰਿਪੋਰਟਾਂ ਮੁਤਾਬਕ 64 ਸਾਲਾ ਗਾਇਕਾ ਨੂੰ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਡਾਕਟਰਾਂ ਦੀ ਨਿਗਰਾਨੀ ਹੇਠ ਘੱਟੋ-ਘੱਟ ਇਕ ਰਾਤ ਤੱਕ ਇੰਟਿਊਬੇਸ਼ਨ ਕਰਵਾਉਣੀ ਪਈ। ਉਮੀਦ ਹੈ ਕਿ ਉਹ ਜਲਦੀ ਫਿੱਟ ਹੋ ਜਾਵੇਗੀ।
ਇਹ ਵੀ ਪੜ੍ਹੋ : PM ਰਿਸ਼ੀ ਸੁਨਕ ਦੇ 495 ਰੁਪਏ ਵਾਲੇ ਪੈੱਨ ਨੇ ਵਧਾ ਦਿੱਤੀ ਪੂਰੇ ਬ੍ਰਿਟੇਨ ਦੀ ਟੈਨਸ਼ਨ, ਜਾਣੋ ਕਾਰਨ
ਇਕ ਇੰਸਟਾਗ੍ਰਾਮ ਪੋਸਟ ਦੁਆਰਾ ਉਨ੍ਹਾਂ ਦੀ ਸਥਿਤੀ ਨੂੰ ਅਪਡੇਟ ਕੀਤਾ ਗਿਆ ਸੀ। ਇਸ ਦੇ ਮੁਤਾਬਕ ਉਨ੍ਹਾਂ ਨੂੰ ਬੈਕਟੀਰੀਆ ਦੀ ਇਨਫੈਕਸ਼ਨ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ICU ਗੁਜ਼ਾਰਨੇ ਪਏ। ਫਿਲਹਾਲ ਉਨ੍ਹਾਂ ਦੀਆਂ ਸਾਰੀਆਂ ਕਮਿਟਮੈਂਟਸ ਅਤੇ ਸ਼ੋਅ ਹੋਲਡ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮੈਡੋਨਾ ਰੋਜ਼ਾਨਾ 12-12 ਘੰਟੇ ਰਿਹਰਸਲ ਕਰਦੀ ਸੀ। ਜ਼ਿਆਦਾ ਕੰਮ ਕਰਨ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਮੈਡੋਨਾ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਅਜੇ ਵੀ ਡਾਕਟਰੀ ਦੇਖਭਾਲ ਦੀ ਲੋੜ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।