ਮੈਡਾਗਾਸਕਰ ''ਚ ਹਿੰਦੂ ਮੰਦਰ ਹਾਲ ਦਾ ਉਦਘਾਟਨ, ਬਣੇਗਾ ਪਹਿਲਾ ਵਿਸ਼ਾਲ ਮੰਦਰ
Monday, Oct 19, 2020 - 06:13 PM (IST)
ਅੰਟਾਨਾਨਾਰਿਓ (ਬਿਊਰੋ): ਨਰਾਤਿਆਂ ਦੇ ਮੌਕੇ ਹਿੰਦੂ ਭਾਈਚਾਰੇ ਲਈ ਮਹੱਤਵਪੂਰਨ ਖ਼ਬਰ ਹੈ। ਹਿੰਦ ਮਹਾਸਾਗਰ ਵਿਚ ਸਥਿਤ ਸਭ ਤੋਂ ਵੱਡੇ ਟਾਪੂ ਪੂਰਬੀ ਅਫਰੀਕੀ ਦੇਸ਼ ਮੈਡਾਗਾਸਕਰ ਦੀ ਰਾਜਧਾਨੀ ਅੰਟਰਾਨਾਨਾਰਿਓ ਵਿਚ ਇਕ ਵਿਸ਼ਾਲ ਹਿੰਦੂ ਮੰਦਰ ਹਾਲ ਦਾ ਉਦਘਾਟਨ ਕੀਤਾ ਗਿਆ।
ਇਸ ਦੇਸ਼ ਦੀ ਆਬਾਦੀ 26 ਲੱਖ ਹੈ। ਮੈਡਾਗਾਸਕਰ ਆ ਕੇ ਵਸੇ 20 ਹਜ਼ਾਰ ਤੋਂ ਵਧੇਰੇ ਭਾਰਤੀ ਮੂਲ ਦੇ ਲੋਕਾਂ ਵਿਚ ਜ਼ਿਆਦਾਤਰ ਗੁਜਰਾਤ ਦੇ ਹਨ। ਇੱਥੇ ਇਕ ਵਿਸ਼ਾਲ ਹਿੰਦੂ ਮੰਦਰ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਜਿਸ ਦੇ ਤਿੰਨ ਤੋਂ ਚਾਰ ਮਹੀਨੇ ਵਿਚ ਪੂਰਾ ਹੋਣ ਦੀ ਆਸ ਹੈ। ਨਿਰਮਾਣ ਕੰਮ ਪੂਰਾ ਹੋ ਜਾਣ ਦੇ ਬਾਅਦ ਅੰਟਾਨਾਨਾਰਿਓ ਵਿਚ ਇਹ ਪਹਿਲਾ ਹਿੰਦੂ ਮੰਦਰ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਅਧਿਕਾਰੀ ਦਾ ਦਾਅਵਾ, ਅਮਰੀਕਾ ਨੇ ਲੱਗਭਗ 1,100 ਸ਼ਰਨਾਰਥੀਆਂ ਨੂੰ ਮੁੜ ਵਸਾਇਆ
18ਵੀਂ ਸਦੀ ਵਿਚ ਭਾਰਤੀ ਮੈਡਾਗਾਸਕਰ ਆਏ ਸਨ। ਇਕ ਛੋਟੀ ਕਿਸ਼ਤੀ ਵਿਚ ਇੱਥੇ ਆਏ ਭਾਰਤੀਆਂ ਵਿਚੋਂ ਜ਼ਿਆਦਾਤਰ ਗੁਜਰਾਤ ਦੇ ਸਨ। ਹਿੰਦ ਮਹਾਸਾਗਰ ਦੇ ਵਪਾਰ ਵਿਚ ਸ਼ਾਮਲ ਲੋਕਾਂ ਨੇ ਉਦੋਂ ਤੋਂ ਮੈਡਾਗਾਸਕਰ ਵਿਚ ਵਣਜ ਅਤੇ ਵਪਾਰ ਦੇ ਵਿਕਾਸ ਵਿਚ ਸ਼ਾਨਦਾਰ ਯੋਗਦਾਨ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਲੋਕਾਂ ਨੇ ਭਾਰਤ ਅਤੇ ਮੈਡਾਗਾਸਕਰ ਵਿਚ ਵਪਾਰ ਵਧਾਉਣ ਦਾ ਕੰਮ ਕੀਤਾ ਹੈ। ਮੈਡਾਗਾਸਕਰ ਵਿਚ ਪ੍ਰਵਾਸੀ ਗੁਜਰਾਤੀ ਪੂਰੇ ਦੇਸ਼ ਵਿਚ ਫੈਲੇ ਹੋਏ ਹਨ। ਸ਼ਨੀਵਾਰ ਨੂੰ ਜਿਹੜੇ ਨਵੇਂ ਮੰਦਰ ਹਾਲ ਦਾ ਉਦਘਾਟਨ ਕੀਤਾ ਗਿਆ, ਉਹ ਆਪਸੀ ਮੁਲਾਕਾਤ ਵਿਚ ਸਹਾਇਕ ਹੋਣ ਦੇ ਨਾਲ ਹੀ ਭਾਈਚਾਰਕ ਭਾਵਨਾ ਨੂੰ ਮਜ਼ਬੂਤੀ ਵੀ ਦੇਵੇਗਾ।