ਟੀਕਾ ਨਾ ਲੈਣ ਵਾਲਿਆਂ ਲਈ ਫ੍ਰਾਂਸੀਸੀ ਰਾਸ਼ਟਰਪਤੀ ਮੈਕਰੋਨ ਨੇ ਵਰਤੇ ‘ਇਤਰਾਜ਼ਯੋਗ’ ਸ਼ਬਦ, ਖੜ੍ਹਾ ਹੋਇਆ ਬਖੇੜਾ

01/06/2022 10:11:41 AM

ਪੈਰਿਸ (ਭਾਸ਼ਾ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੋਰੋਨਾ ਵਾਇਰਸ ਦਾ ਟੀਕਾ ਨਾ ਲੈਣ ਵਾਲੇ ਲੋਕਾਂ ’ਤੇ ਦਬਾਅ ਬਣਾਉਣ ਦੀ ਆਪਣੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ‘ਇਤਰਾਜ਼ਯੋਗ’ ਸ਼ਬਦਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਸੰਸਦ ਵਿਚ ਹੰਗਾਮਾ ਹੋਣ ਦੇ ਨਾਲ ਹੀ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਵੀ ਵਿਰੋਧ ਜਤਾਇਆ।

ਇਹ ਵੀ ਪੜ੍ਹੋ: FTA ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦੇਣ ਦੀਆਂ ਅਟਕਲਾਂ ਨੂੰ ਬ੍ਰਿਟੇਨ ਦੇ PM ਨੇ ਕੀਤਾ ਖਾਰਜ

ਰਾਸ਼ਟਰਪਤੀ ਨੇ ਮੰਗਲਵਾਰ ਰਾਤ ਫ੍ਰਾਂਸੀਸੀ ਅਖ਼ਬਾਰ ‘ਲੇ ਪੈਰਿਸੀਅਨ’ ਵੱਲੋਂ ਪ੍ਰਕਾਸ਼ਿਤ ਇਕ ਇੰਟਰਵਿਊ ਵਿਚ ‘ਇਤਰਾਜ਼ਯੋਗ’ ਸ਼ਬਦਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਸੰਸਦ ਵਿਚ ਨਵੇਂ ਉਪਾਵਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਰਹੀ ਹੈ। ਨਵੇਂ ਉਪਾਵਾਂ ਵਿਚ ਇਹ ਵੀ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਸਿਰਫ਼ ਟੀਕਾ ਲੈਣ ਵਾਲੇ ਲੋਕਾਂ ਨੂੰ ਹੀ ਛੁੱਟੀਆਂ ’ਤੇ ਬਾਹਰ ਘੁੰਮਣ ਦੀ ਇਜਾਜ਼ਤ ਦਿੱਤੀ ਜਾਏ।

ਇਹ ਵੀ ਪੜ੍ਹੋ: ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ

ਰਾਸ਼ਟਰਪਤੀ ਇੰਟਰਵਿਊ ਵਿਚ ਟੀਕਾਕਰਨ ’ਤੇ ਜ਼ੋਰ ਦੇਣ ਦੀ ਆਪਣੀ ਰਣਨੀਤੀ ਦੀ ਚਰਚਾ ਕਰ ਰਹੇ ਸਨ। ਮੈਕਰੋਨ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਰਾਸ਼ਟਰਪਤੀ ਦੇ ਬਿਆਨ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਇੰਟਰਵਿਊ ਵਿਚ ‘ਸਭ ਤੋਂ ਉਪਰ, ਜਨਸੰਖਿਆ ਦੀ ਰੱਖਿਆ ਲਈ ਉਨ੍ਹਾਂ ਦੇ ਇਰਾਦੇ’ ਪ੍ਰਦਰਸ਼ਿਤ ਹੁੰਦੇ ਹਨ।

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਦੇ ਸਕਦੇ ਨੇ ਓਮੀਕਰੋਨ ਦੇ ਵਧਦੇ ਮਾਮਲੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News