ਸਹਿਜਪਾਲ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਤਸਵੀਰ
Thursday, Apr 07, 2022 - 01:34 PM (IST)
ਨਿਊਯਾਰਕ (ਰਾਜ ਗੋਗਨਾ): ਪੰਜਾਬ ਤੋਂ ਲੁਧਿਆਣਾ ਦੇ ਜੰਮਪਲ ਸਿੱਖ ਨੌਜਵਾਨ ਸਹਿਜਪਾਲ ਸਿੰਘ ਪੰਜਾਬ ਦੇ ਉਹਨਾਂ ਚੁਣੇ ਹੋਏ ਲੋਕਾਂ ਵਿੱਚ ਸ਼ਾਮਿਲ ਹੋਇਆ ਹੈ ਜਿੰਨਾਂ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਿਲ ਕੀਤਾ। ਪੰਜਾਬ ਦੇ ਲੁਧਿਆਣਾ ਵਿਚ ਰਹਿਣ ਵਾਲਾ ਸਹਿਜਾਪਾਲ ਸਿੰਘ ਨਿਊਯਾਰਕ ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹਵਾਈ ਯਾਤਰੀਆਂ ਨੂੰ ਝਟਕਾ, ਏਅਰ ਕੈਨੇਡਾ ਨੇ ਦਿੱਲੀ ਤੋਂ ਵੈਨਕੂਵਰ ਵਿਚਾਲੇ ਉਡਾਣਾਂ ਕੀਤੀਆਂ ਰੱਦ
ਸਹਿਜਪਾਲ ਅਮਰੀਕਾ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ ਸਟੈਨਲੇ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ। ਜਿਸ ਕਾਰਨ ਨਿਊਯਾਰਕ ਸਿਟੀ ਦੇ ਟਾਈਮ ਸਕੁਏਅਰ 'ਤੇ ਸਹਿਜਪਾਲ ਦੀ ਤਸਵੀਰ ਲਗਾਈ ਗਈ ਹੈ।ਇਸ ਪ੍ਰੋਗਰਾਮ ਤਹਿਤ ਸਹਿਜਪਾਲ ਸਿੰਘ ਹੁਣ ਤਕਨਾਲੋਜੀ ਖੋਜ ਦੇ ਅਤਿ-ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ। ਇਹ ਪੰਜਾਬੀ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਸਹਿਜਪਾਲ ਸਿੰਘ ਨੇ ਤਕਨੀਕੀ ਸਿੱਖਿਆ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਗ੍ਰੈਜੂਏਸ਼ਨ ਪਾਸ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।