ਪਾਕਿਸਤਾਨ : ਲੈਫਟੀਨੈਂਟ ਜਨਰਲ ਆਸਿਫ਼ ਗਫੂਰ 12ਵੀਂ ਕੋਰ ਦੇ ਕਮਾਂਡਰ ਨਿਯੁਕਤ

Thursday, Aug 04, 2022 - 01:14 PM (IST)

ਪਾਕਿਸਤਾਨ : ਲੈਫਟੀਨੈਂਟ ਜਨਰਲ ਆਸਿਫ਼ ਗਫੂਰ 12ਵੀਂ ਕੋਰ ਦੇ ਕਮਾਂਡਰ ਨਿਯੁਕਤ

ਇਸਲਾਮਾਬਾਦ (ਵਾਰਤਾ): ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਜਨਰਲ ਆਸਿਫ ਗਫੂਰ ਨੂੰ ਕਵੇਟਾ ਵਿਚ XII ਕੋਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਉਹ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਦੀ ਥਾਂ ਲੈਣਗੇ, ਜੋ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਯੁੱਧ ਦੀ ਤਿਆਰੀ 'ਚ ਚੀਨ! ਤਾਈਵਾਨ ਨੇੜੇ ਛੇ ਜ਼ੋਨਾਂ 'ਚ ਫ਼ੌਜੀ ਅਭਿਆਸ ਕੀਤਾ ਤੇਜ਼ 

ਲੈਫਟੀਨੈਂਟ ਜਨਰਲ ਗਫੂਰ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਮੁਖੀ ਰਹਿ ਚੁੱਕੇ ਹਨ। ਆਈਐਸਪੀਆਰ ਨੇ ਬੁੱਧਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਆਸਿਫ਼ ਗਫੂਰ, ਆਪਣੀ ਨਵੀਂ ਜ਼ਿੰਮੇਵਾਰੀ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਦੀ ਥਾਂ ਲੈਣਗੇ, ਜਿਨ੍ਹਾਂ ਦੀ ਸੋਮਵਾਰ ਨੂੰ ਲਾਸਬੇਲਾ, ਬਲੋਚਿਸਤਾਨ ਵਿੱਚ ਹੜ੍ਹ ਰਾਹਤ ਕਾਰਜਾਂ ਦੌਰਾਨ ਖਰਾਬ ਮੌਸਮ ਦੌਰਾਨ ਫ਼ੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਈ ਸੀ। 


author

Vandana

Content Editor

Related News