ਹਵਾ ਪ੍ਰਦੂਸ਼ਣ ਦਾ ਘੱਟ ਪੱਧਰ ਵੀ ਦਿਲ ਲਈ ਨੁਕਸਾਨਦੇਹ
Saturday, Aug 04, 2018 - 01:00 AM (IST)
ਲੰਡਨ— ਨਿਯਮਤ ਰੂਪ ਨਾਲ ਹਵਾ ਪ੍ਰਦੂਸ਼ਣ ਦੇ ਘੱਟ ਪੱਧਰ ਦੇ ਸੰਪਰਕ ਵਿਚ ਆਉਣਾ ਵੀ ਦਿਲ ਲਈ ਖਤਰਨਾਕ ਹੋ ਸਕਦਾ ਹੈ ਅਤੇ ਇਹ ਦਿਲ ਦੀ ਰਫਤਾਰ ਰੁਕਣ ਦੇ ਸ਼ੁਰੂਆਤੀ ਪੜਾਅ ਦੇ ਸਮਾਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਸ ਗੱਲ ਨੂੰ ਲੈ ਕੇ ਜਾਗਰੂਕ ਕੀਤਾ ਗਿਆ ਹੈ।
ਲੰਡਨ ਸਥਿਤ ਕਵੀਨ ਮੈਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬ੍ਰਿਟੇਨ ਵਿਚ ਲਗਭਗ 4000 ਮੁਕਾਬਲੇਬਾਜ਼ਾਂ ਤੋਂ ਪ੍ਰਾਪਤ ਅੰਕੜੇ ਦਾ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਹੈ। ਇਹ ਵੇਰਵਾ ਸਰਕੁਲੇਸ਼ਨ ਰਸਾਲੇ ਵਿਚ ਪ੍ਰਕਾਸ਼ਿਤ ਹੋਇਆ ਹੈ। ਅੰਕੜਾ ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਆਂਗ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਆਸ ਤੋਂ ਘੱਟ ਪੱਧਰ ਦੇ ਸੰਪਰਕ ਵਿਚ ਆਉਣ 'ਤੇ ਵੀ ਦਿਲ ਵਿਚ ਅਹਿਮ ਬਦਲਾਅ ਨਜ਼ਰ ਆਏ। ਖੋਜ ਵਰਕਰਾਂ ਨੇ ਮੁਕਾਬਲੇਬਾਜ਼ਾਂ ਦੀ ਜੀਵਨਸ਼ੈਲੀ, ਸਿਹਤ ਰਿਕਾਰਡ ਅਤੇ ਉਹ ਕਿਥੇ ਰਹਿੰਦੇ ਹਨ, ਦੀ ਵਿਸਥਾਰਪੂਰਵਕ ਜਾਣਕਾਰੀ ਸਮੇਤ ਉਨ੍ਹਾਂ ਦੀ ਨਿੱਜੀ ਸੂਚਨਾ ਮੁਹੱਈਆ ਕਰਵਾਈ ਜਾਵੇਗੀ।
