ਲੁਈਸਿਆਨਾ ''ਚ ਮੁੜ ਬਣਿਆ ਡੈਮੇਕ੍ਰੇਟ ਦਾ ਗਵਰਨਰ, ਟਰੰਪ ਨੂੰ ਝਟਕਾ
Monday, Nov 18, 2019 - 01:33 AM (IST)

ਵਾਸ਼ਿੰਗਟਨ - ਅਮਰੀਕੀ ਰਾਜ ਲੁਈਸਿਆਨਾ ਦੇ ਲੋਕਾਂ ਨੇ ਗਵਰਨਰ ਅਹੁਦੇ ਲਈ ਸ਼ਨੀਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜਾਨ ਬੇਲ ਐਡਵਰਡਸ ਨੂੰ ਦੁਬਾਰਾ ਚੁਣਿਆ। ਰਾਜ 'ਚ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਨੂੰ ਮਹਾਦੋਸ਼ ਜਾਂਚ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਥੋਂ ਤੱਕ ਵਿਆਪਕ ਰੂਪ ਤੋਂ ਚੋਣ ਪ੍ਰਚਾਰ ਕੀਤਾ ਸੀ। ਟਰੰਪ ਰਿਪਬਲਿਕਨ ਪਾਰਟੀ ਉਮੀਦਵਾਰ ਅਤੇ ਰਾਜ ਦੇ ਕਾਰੋਬਾਰੀ ਐਡੀ ਰੀਪਸੋਨ ਦਾ ਪ੍ਰਚਾਰ ਕਰਨ ਲਈ 3 ਵਾਰ ਲੁਈਸਿਆਨਾ ਆਏ ਸਨ।
ਨਿਊਯਾਰਕ ਟਾਈਮਸ ਮੁਤਾਬਕ ਜਾਨ 51.3 ਫੀਸਦੀ ਵੋਟਾਂ ਦੇ ਨਾਲ ਜਿੱਤੇ ਹਨ ਜਦਕਿ ਰੀਪਾਸੋਨ ਨੂੰ 48.7 ਫੀਸਦੀ ਵੋਟਾਂ ਨੂੰ ਸੰਤੋਸ਼ ਕਰਨਾ ਪਿਆ। ਜ਼ਿਕਰਯੋਗ ਹੈ ਕਿ 2016 ਦੀਆਂ ਚੋਣਾਂ 'ਚ ਟਰੰਪ ਨੂੰ 20 ਫੀਸਦੀ ਜ਼ਿਆਦਾ ਵੋਟਾਂ ਨਾਲ ਜਿੱਤ ਮਿਲੀ ਸੀ। ਰੀਪਸੋਨ ਦੀ ਹਾਰ ਨੂੰ ਰਾਸ਼ਟਰਪਤੀ ਲਈ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਲਗਾਤਾਰ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੀ ਲੋਕ ਪ੍ਰਸਿੱਧੀ ਨਾਲ ਪਾਰਟੀ ਨੂੰ ਪੂਰੇ ਦੇਸ਼ 'ਚ ਜਿੱਤ ਮਿਲੇਗੀ। ਪਿਛਲੇ ਹਫਤੇ ਕੇਂਟੁਕੀ ਰਾਜ 'ਚ ਵੀ ਰਿਪਬਲਿਕਨ ਗਵਰਨਰ ਮੈਟ ਬੇਵਿਨ ਨੂੰ ਹਾਰ ਮਿਲੀ ਸੀ ਅਤੇ ਡੈਮੋਕ੍ਰੇਟ ਪਾਰਟੀ ਦੇ ਐਂਡੀ ਬੇਸ਼ਹਿਅਰ ਚੋਟੀ ਦੀ ਟੱਕਰ 'ਚ ਜਿੱਤੇ ਸਨ। ਐਡਵਰਡਸ ਨੇ ਜੇਤੂ ਭਾਸ਼ਣ 'ਚ ਆਖਿਆ ਕਿ ਲੁਈਸਿਆਨਾ ਲਈ ਸਾਨੂੰ ਤੁਹਾਡਾ ਪ੍ਰੇਮ ਹਮੇਸ਼ਾ ਅਹਿਮ ਰਿਹਾ ਬਜਾਏ ਕਿ 2 ਪਾਰਟੀ ਦੇ ਮਤਭੇਦ ਜੋ ਸਾਨੂੰ ਕਈ ਵਾਰ ਵੰਡਦੇ ਹਨ।