ਕੋਰੋਨਾ ਕਾਰਨ ਦੁਨੀਆ ਦੀ ਅਰਥਵਿਵਸਥਾ ਨੂੰ ਕਰੀਬ 3.8 ਟ੍ਰਿਲੀਅਨ ਡਾਲਰ ਦਾ ਨੁਕਸਾਨ

07/12/2020 2:21:46 AM

ਸਿਡਨੀ – ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ’ਚ ਆਪਣਾ ਕਹਿਰ ਦਿਖਾਇਆ ਅਤੇ ਇਹ ਲਗਾਤਾਰ ਜਾਰੀ ਹੈ। ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਇਨ੍ਹਾਂ ’ਤੇ ਲਗਾਮ ਲਗਾਉਣਾ ਮੁਸ਼ਕਲ ਬਣਿਆ ਹੋਇਆ ਹੈ। ਉਥੇ ਹੀ ਦੂਜੇ ਪਾਸੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਸਿਡਨੀ ਅਰਥਵਿਵਸਥਾ ਦੇ ਖੋਜਕਾਰਾਂ ਨੇ ਕੋਰੋਨਾ ਨਾਲ ਅਰਥਵਿਵਸਥਾ ’ਤੇ ਪਏ ਅਸਰ ’ਤੇ ਇਕ ਵਿਸਥਾਰਪੂਰਵਕ ਖੋਜ ਕੀਤੀ ਹੈ।

ਇਸ ਖੋਜ ਮੁਤਾਬਕ ਕੋਰੋਨਾ ਨੂੰ ਰੋਕਣ ਦੇ ਉਪਾਅ ਅਤੇ ਕੰਮਕਾਜ਼ ਬੰਦ ਹੋਣ ਨਾਲ ਦੁਨੀਆ ਦੀ ਅਰਥਵਿਵਸਥਾ ਨੂੰ ਲਗਭਗ 3.8 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉਥੇ ਹੀ ਇਸ ਕਾਰਣ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਇਕ ਅਨੁਮਾਨ ਮੁਤਾਬਕ ਲਗਭਗ 14 ਕਰੋੜ 70 ਲੱਖ ਲੋਕ ਆਪਣੀ ਨੌਕਰੀ ਗੁਆ ਸਕਦੇ ਹਨ। ਕੌਮਾਂਤਰੀ ਆਰਥਿਕ ਸੰਕਟ ਦਾ ਕਾਰਣ ਇਹ ਹੈ ਕਿ ਦੁਨੀਆ ਦੀ ਅਰਥਵਿਵਸਥਾ ਆਪਸ ’ਚ ਜੁੜੀ ਹੋਈ ਹੈ।

ਸਭ ਤੋਂ ਵੱਧ ਪ੍ਰਭਾਵਿਤ ਟ੍ਰੈਵਲ ਇੰਡਸਟਰੀ

ਖੋਜ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਜਿਆਦਾ ਨੁਕਸਾਨ ਟ੍ਰੈਵਲ ਇੰਡਸਟਰੀ ਨੂੰ ਪੁੱਜਾ ਹੈ ਕਿਉਂਕਿ ਕੋਰੋਨਾ ਸੰਕਟ ’ਚ ਉੜਾਨਾਂ ਨੂੰ ਰੱਦ ਕਰ ਦਿੱਤਾ ਗਿਆ। ਖਾਸ ਤੌਰ ’ਤੇ ਏਸ਼ੀਆ, ਯੂਰਪ ਅਤੇ ਅਮਰੀਕਾ ਨੇ ਆਪਣੇ ਦਰਵਾਜ਼ੇ ਸੈਲਾਨੀਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ। ਦੁਨੀਆ ਭਰ ’ਚ ਉੜਾਨਾਂ ਦੇ ਰੱਦ ਹੋਣ ਨਾਲ ਆਰਥਿਕ ਸੰਕਟ ਪੈਦਾ ਹੋਇਆ ਅਤੇ ਇਸ ਨਾਲ ਵਪਾਰ, ਟੂਰਿਜ਼ਮ, ਊਰਜਾ ਅਤੇ ਵਿੱਤੀ ਸੈਕਟਰ ’ਚ ਵੱਡੀ ਉਥਲ-ਪੁਥਲ ਮਚ ਗਈ।

ਗ੍ਰੀਨ ਹਾਊਸ ਗੈਸ ਨਿਕਾਸ ’ਚ ਕਮੀ

ਖੋਜਕਾਰਾਂ ਨੇ ਕਿਹਾ ਕਿ ਕੋਰੋਨਾ ਨਾਲ ਕੌਮਾਂਤਰੀ ਨੁਕਸਾਨ ਹਾਲੇ ਹੋਰ ਵੱਧ ਸਕਦਾ ਹੈ ਕਿਉਂਕਿ ਲਾਕਡਾਊੁਨ ਦੇ ਕਦਮ ਹਾਲੇ ਵੀ ਜਾਰੀ ਹਨ। ਹਾਲਾਂਕਿ ਜੇ ਇਸ ਨੂੰ ਛੇਤੀ ਹਟਾ ਲਿਆ ਗਿਆ ਤਾਂ ਇਸ ਦਾ ਲੰਮੇ ਸਮੇਂ ਤੱਕ ਅਤੇ ਹੋਰ ਜ਼ਿਆਦਾ ਗੰਭੀਰ ਆਰਥਿਕ ਮਾੜਾ ਪ੍ਰਭਾਵ ਹੋਵੇਗਾ। ਹਾਲਾਂਕਿ ਕੋਰੋਨਾ ਵਾਇਰਸ ਦਾ ਇਕ ਹਾਂਪੱਖੀ ਸੰਕੇਤ ਆਇਆ ਹੈ। ਕੋਰਨਾ ਕਾਰਣ ਮਨੁੱਖੀ ਇਤਿਹਾਸ ’ਚ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ’ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮੀ ਆਈ ਹੈ।


Khushdeep Jassi

Content Editor

Related News