ਲਾਸ ਏਂਜਲਸ ''ਚ ਲੱਗੀ ਭਿਆਨਕ ਅੱਗ, 11 ਫਾਇਰ ਬ੍ਰਿਗੇਡ ਕਰਮਚਾਰੀ ਜ਼ਖਮੀ
Sunday, May 17, 2020 - 05:12 PM (IST)

ਵਾਸ਼ਿੰਗਟਨ- ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਵਪਾਰਕ ਇਮਾਰਤ ਵਿਚ ਭਿਆਨਕ ਅੱਗ ਦੇ ਵਿਚਾਲੇ ਧਮਾਕੇ ਦੇ ਕਾਰਣ ਫਾਇਰ ਬ੍ਰਿਗੇਡ ਦੇ 11 ਕਰਮਚਾਰੀ ਜ਼ਖਮੀ ਹੋ ਗਏ। ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਅੱਗ 'ਤੇ ਕਾਬੂ ਕਰ ਲਿਆ ਗਿਆ ਹੈ। ਸਵੇਰੇ ਤਕਰੀਬਨ ਸੱਤ ਵਜੇ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਇਮਾਰਤ ਵਿਚ ਸਿਗਰਟਨੋਸ਼ੀ ਉਤਪਾਦਾਂ ਦੇ ਥੋਕ ਵਪਾਰੀ ਦੀ ਰਿਹਾਇਸ਼ ਹੈ।
ਵਿਭਾਗ ਨੇ ਦੱਸਿਆ ਕਿ ਜਦੋਂ ਕਰਮਚਾਰੀਆਂ ਨੇ ਇਮਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇਕ ਜ਼ਬਰਦਸਤ ਧਮਾਕਾ ਹੋ ਗਿਆ। ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਸੂਚਨਾ ਮਿਲਣ ਦੇ ਦੋ ਘੰਟੇ ਦੇ ਅੰਦਰ ਅੱਗ 'ਤੇ ਕਾਬੂ ਕਰ ਲਿਆ ਗਿਆ। ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ 11 ਫਾਇਰ ਬ੍ਰਿਗੇਡ ਕਰਮਚਾਰੀ ਜ਼ਖਮੀ ਹੋ ਗਏ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਵਿਚ ਕੋਈ ਗੰਭੀਰ ਹਾਲਤ ਵਿਚ ਹੈ ਜਾਂ ਨਹੀਂ। ਅੱਗ ਬੁਝਾਉਣ ਵਿਚ 230 ਤੋਂ ਵਧੇਰੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਲੱਗੇ ਸਨ।