ਲਾਰਡ ਸਵਰਾਜ ਪਾਲ ਨੇ ਐੱਮ.ਆਈ.ਟੀ. ''ਚ ਦਾਨ ਕੀਤੇ 50 ਲੱਖ ਡਾਲਰ
Sunday, Jul 12, 2020 - 10:02 PM (IST)
ਲੰਡਨ (ਭਾਸ਼ਾ): ਬ੍ਰਿਟੇਨ ਸਥਿਤ ਭਾਰਤੀ ਮੂਲ ਦੇ ਉੱਦਮੀ ਲਾਰਡ ਸਵਰਾਜ ਪਾਲ ਨੇ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲਾਜੀ ਦੇ ਕ੍ਰੇਸਗ ਆਡੀਟੋਰੀਅਮ ਨੂੰ 50 ਲੱਖ ਅਮਰੀਕੀ ਲਾਡਰ ਦਾਨ ਕੀਤੇ ਹਨ। ਪਾਲ ਨੇ ਇਸੇ ਸੰਸਥਾਨ ਤੋਂ ਪੜਾਈ ਕੀਤੀ ਹੈ।
ਐੱਮ.ਆਈ.ਟੀ. ਨੂੰ ਪਾਲ ਪਰਿਵਾਰ ਦੇ ਚੈਰੀਟੇਬਲ ਟਰੱਸਟ ਅੰਬਿਕਾ ਪਾਲ ਫਾਊਂਡੇਸ਼ਨ ਦੇ ਰਾਹੀਂ ਇਹ ਦਾਨ ਕੀਤਾ ਜਾਵੇਗਾ। ਲਾਰਡ ਪਾਲ ਨੇ ਕਿਹਾ ਕਿ ਤਕਨੀਕੀ ਉੱਤਮਤਾ ਦੇ ਗਲੋਬਲ ਕੇਂਦਰ ਦੇ ਰੂਪ ਵਿਚ ਮੈਂ ਹਮੇਸ਼ਾ ਐੱਮ.ਆਈ.ਟੀ. ਦਾ ਸਨਮਾਨ ਕਰਦਾ ਹਾਂ। 1970 ਤੇ 80 ਦੇ ਦਹਾਕੇ ਵਿਚ ਜਦੋਂ ਮੇਰੇ ਬੇਟੇ (ਆਕਾਸ਼ ਪਾਲ ਤੇ ਸਵਰਗੀ ਅੰਗਦ ਪਾਲ) ਨੇ ਵੀ ਮੇਰੇ ਤੋਂ ਬਾਅਦ ਇਥੋਂ ਪੜਾਈ ਕੀਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਐੱਮ.ਆਈ.ਟੀ. ਸਾਡੇ ਪਰਿਵਾਰ ਦੇ ਲਈ ਬਹੁਤ ਮਾਇਨੇ ਰੱਖਦਾ ਹੈ। ਇਸ ਤੋਹਫੇ ਦੇ ਸਨਮਾਨ ਵਿਚ ਐੱਮ.ਆਈ.ਟੀ. ਕ੍ਰੇਸਟ ਆਡੀਟੋਰੀਅਮ ਦੇ ਵਿਸ਼ਾਲ ਹਾਲ ਦਾ ਲਾਰਡ ਸਵਰਾਜ ਪਾਲ '52 ਤੇ ਅੰਗਦ ਪਾਲ '92 ਥਿਏਟਰ ਰੱਖਿਆ ਜਾਵੇਗਾ ਤੇ ਇਸ ਨੂੰ ਆਮ ਕਰਕੇ ਸਵਰਾਜ ਪਾਲ ਥਿਏਟਰ ਦੇ ਨਾਮ ਨਾਲ ਜਾਣਿਆ ਜਾਵੇਗਾ।