ਅਮਰੀਕਾ : ਟਾਈਮਜ਼ ਸਕੁਆਇਰ ''ਤੇ ਸ਼੍ਰੀ ਰਾਮ ਦੀ ਤਸਵੀਰ ਕੀਤੀ ਗਈ ਪ੍ਰਦਰਸ਼ਿਤ
Thursday, Aug 06, 2020 - 02:15 PM (IST)
ਨਿਊਯਾਰਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਾ ਤੇ ਨੀਂਹ ਪੱਥਰ ਰੱਖਿਆ ਗਿਆ। ਇਸ ਇਤਿਹਾਸਕ ਪਲ ਦਾ ਜਸ਼ਨ ਅਮਰੀਕਾ ਦੇ ਮਸ਼ਹੂਰ ਟਾਈਮਜ਼ ਸਕੁਆਇਰ 'ਤੇ ਇਕ ਵੱਡੇ ਬਿੱਲਬੋਰਡ 'ਤੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਪ੍ਰਦਰਸ਼ਿਤ ਕਰਕੇ ਮਨਾਇਆ ਗਿਆ। ਇੱਥੇ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ।
ਭਗਵਾਨ ਰਾਮ ਅਤੇ ਮੰਦਰ ਦੀਆਂ ਤਸਵੀਰਾਂ ਅਤੇ ਭਾਰਤੀ ਤਿਰੰਗਾ ਵਿਸ਼ਾਲ ਐੱਲ. ਈ. ਡੀ. ਡਿਸਪਲੇ ਸਕਰੀਨ 'ਤੇ ਬੁੱਧਵਾਰ ਨੂੰ ਪ੍ਰਦਰਸ਼ਿਤ ਕੀਤੇ ਗਏ।
ਆਯੋਜਕਾਂ ਨੇ ਬੁੱਧਵਾਰ ਸਵੇਰੇ 8 ਵਜੇ ਤੋਂ ਰਾਤ 10 ਵਜੇ ਇਸ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨਾ ਸੀ ਪਰ ਇਸ ਨੂੰ ਤਕਰੀਬਨ 4 ਘੰਟੇ ਬਾਅਦ ਦੁਪਹਿਰ ਇਕ ਵਜੇ ਤਕ ਹੀ ਪ੍ਰਦਰਸ਼ਿਤ ਕੀਤਾ ਗਿਆ। ਆਯੋਜਕਾਂ ਨੇ ਇੱਥੇ ਦੀਵੇ ਜਲਾਉਣ, ਭਜਨ ਗਾਉਣ ਅਤੇ ਮਠਿਆਈਆਂ ਵੰਡਣ ਦਾ ਪ੍ਰਬੰਧ ਕੀਤਾ ਸੀ। ਲੋਕ ਇੱਥੇ ਸੱਭਿਆਚਾਰਕ ਕੱਪੜਿਆਂ ਵਿਚ ਸਜੇ ਹੋਏ ਨਜ਼ਰ ਆਏ। ਲੋਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਆਪਣਾ ਉਤਸਾਹ ਪ੍ਰਗਟਾਇਆ।