ਲੰਬੀ ਉਮਰ ਦਾ ਰਾਜ, ਮਹੀਨੇ ''ਚ ਇਕ ਵਾਰ ਜ਼ਰੂਰ ਜਾਓ ਸਿਨੇਮਾ ਘਰ ਜਾਂ ਆਰਟ ਗੈਲਰੀ
Friday, Dec 20, 2019 - 02:58 AM (IST)

ਲੰਡਨ - ਜੇਕਰ ਤੁਸੀਂ ਵੀ ਲੰਬੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਇਸ ਤੋਂ ਸੌਖਾ ਕੋਈ ਦੂਜਾ ਰਸਤਾ ਜਾਂ ਤਰੀਕਾ ਨਹੀਂ ਹੋ ਸਕਦਾ। ਇਸ ਦੇ ਲਈ ਤੁਹਾਨੂੰ ਨਾ ਤਾਂ ਜਿਮ 'ਚ ਘੰਟਿਆਂ ਪਸੀਨਾ ਵਹਾਉਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਦੂਜੇ ਤਰ੍ਹਾਂ ਦੇ ਸਰੀਰਕ ਕਸਰਤ ਦੀ। ਤੁਹਾਨੂੰ ਸਿਰਫ ਮਹੀਨੇ 'ਚ ਇਕ ਵਾਰ ਸਿਨੇਮਾ ਘਰਾਂ, ਮਿਊਜ਼ੀਅਮਾਂ ਅਤੇ ਆਰਟ ਗੈਲਰੀਆਂ 'ਚ ਘੁੰਮਣ ਜਾਣਾ ਹੈ। ਇਹ ਦਾਅਵਾ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ (ਖੋਜ ਕਰਨ ਵਾਲੇ ਵਾਲੇ) ਨੇ ਕੀਤਾ ਹੈ। ਉਨ੍ਹਾਂ ਨੇ 50 ਤੋਂ ਜ਼ਿਆਦਾ ਉਮਰ ਦੇ ਲਗਭਗ 7 ਹਜ਼ਾਰ ਬਾਲਗਾਂ ਦੀ ਸਿਹਤ ਦੇ ਬਾਰੇ 'ਚ 12 ਸਾਲ ਤੱਕ ਨਜ਼ਰ ਰੱਖੀ ਅਤੇ ਪਾਇਆ ਕਿ ਜੋ ਲੋਕ ਸਿਨੇਮਾ ਘਰ ਜਾਂ ਆਰਟ ਗੈਲਰੀਆਂ ਜਿਹੀਆਂ ਥਾਂਵਾਂ 'ਤੇ ਜਾ ਰਹੇ ਸਨ, ਉਸ ਦੇ ਜਲਦੀ ਮਰਨ ਦੇ ਜ਼ੋਖਮ 'ਚ 31 ਫੀਸਦੀ ਦੀ ਕਟੌਤੀ ਦੇਖੀ ਗਈ।
ਅਧਿਐਨ 'ਚ ਦਾਅਵਾ ਕੀਤਾ ਹੈ ਕਿ ਹਰ ਮਹੀਨੇ ਇਕ ਵਾਰ ਸਿਨੇਮਾ ਘਰ ਜਾਣ ਨਾਲ ਕਿਸੇ ਵੀ ਵਿਅਕਤੀ ਦੀ ਜਲਦੀ ਮੌਤ ਹੋਣ ਦਾ ਖਤਰਾ ਘੱਟ ਹੋ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਪਾਇਆ ਕਿ ਕੁਝ ਮਹੀਨਿਆਂ 'ਚ ਕਲਾ ਨਾਲ ਜੁੜੇ ਲੋਕਾਂ ਦੀ ਮੌਤ ਦੀ ਸੰਭਾਵਨਾ 'ਚ 14 ਫੀਸਦੀ ਘੱਟ ਸੀ। ਖੋਜ 'ਚ ਅਜਿਹੇ ਸਬੂਤ ਮਿਲੇ ਹਨ ਕਿ ਜੋ ਲੋਕ ਕਲਾ ਨਾਲ ਜੁੜ ਰਹੇ, ਭਾਂਵੇ ਉਹ ਤਸਵੀਰਾਂ ਦੀ ਤਰੀਫ ਕਿਉਂ ਨਾ ਕਰ ਰਹੇ ਹੋਣ, ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਫਾਇਦਾ ਪਹੁੰਚ ਸਕਦਾ ਹੈ। ਖੋਜਕਾਰਾਂ ਨੇ ਆਖਿਆ ਕਿ ਮਹੀਨੇ 'ਚ ਸਿਰਫ ਇਕ ਵਾਰ ਵੀ ਸਿਨੇਮਾ ਘਰ 'ਚ ਜਾਣ ਨਾਲ ਵਿਅਕਤੀ ਦੇ ਮਾਨਸਿਕ ਸਿਹਤ 'ਚ ਸੁਧਾਰ ਹੋ ਸਕਦਾ ਹੈ ਅਤੇ ਇਹ ਉਸ ਦੀ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਸਕਦੀ ਹੈ। ਹਾਲਾਂਕਿ ਮਾਨਸਿਕ ਸਿਹਤ ਅਤੇ ਸਰੀਰਕ ਗਤੀਵਿਧੀਆਂ ਨੂੰ ਧਿਆਨ 'ਚ ਰੱਖਦੇ ਹੋਏ ਆਰਟ ਗੈਲਰੀ ਨੂੰ ਲੰਬੀ ਉਮਰ ਦੇ ਨਾਲ ਸਬੰਧਿਤ ਕੀਤਾ ਗਿਆ। ਖੋਜ ਦੇ ਪ੍ਰਮੁੱਖ ਲੇਖਕ ਡਾਕਟਰ ਡੇਜ਼ੀ ਫੈਂਕੋਰਟ ਨੇ ਆਖਿਆ ਕਿ ਇਸ ਗੱਲ ਲਈ ਅਤੇ ਪ੍ਰੀਖਣ ਕਰਨ ਦੀ ਜ਼ਰੂਰਤ ਹੈ ਕਿ ਸਿਨੇਮਾ ਘਰ 'ਚ ਜਾਣ ਨਾਲ ਜਲਦੀ ਹੋਣ ਵਾਲੀਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਉਸਤਨ 12 ਸਾਲ ਤੱਕ ਫਾਲੋਅ ਕੀਤਾ ਅਤੇ ਐੱਨ. ਐੱਚ. ਐੱਸ. ਡੇਟਾ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਇਆ ਕਿ ਕੀ ਉਹ ਜਿਉਂਦੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਪਾਇਆ ਕਿ 6,710 ਪ੍ਰਤੀਭਾਗੀਆਂ 'ਚੋਂ ਇਕ ਤਿਹਾਈ ਦੀ ਮੌਤ ਹੋ ਗਈ। ਇਸ ਸੋਧ ਦੇ ਨਤੀਜੇ ਬ੍ਰਿਟਿਸ਼ ਮੈਡੀਕਲ ਜਨਰਲ ਦੇ ਕ੍ਰਿਸਮਸ ਐਡੀਸ਼ਨ 'ਚ ਪ੍ਰਕਾਸ਼ਿਤ ਕੀਤੇ ਗਏ ਸਨ।