ਦੁਨੀਆ ਦੀ ਸਭ ਤੋ ਲੰਬੀ ਬਿੱਲੀ ਬਣੀ ਚਰਚਾ ਦਾ ਵਿਸ਼ਾ, ਕਰਵਾਈ ਬੱਲੇ-ਬੱਲੇ

Saturday, Sep 22, 2018 - 02:08 PM (IST)

ਦੁਨੀਆ ਦੀ ਸਭ ਤੋ ਲੰਬੀ ਬਿੱਲੀ ਬਣੀ ਚਰਚਾ ਦਾ ਵਿਸ਼ਾ, ਕਰਵਾਈ ਬੱਲੇ-ਬੱਲੇ

ਰੋਮ/ਇਟਲੀ (ਕੈਂਥ)— ਉਂਝ ਤਾਂ ਦੁਨੀਆ ਭਰ ਦੇ ਬਹੁਤੇ ਲੋਕ ਬਿੱਲੀ ਨੂੰ ਇਕ ਪਾਲਤੂ ਜਾਨਵਰ ਵਜੋਂ ਘਰ ਵਿਚ ਰੱਖਣਾ ਆਪਣੀ ਸ਼ਾਨ ਸਮਝਦੇ ਹਨ। ਪਰ ਯੂਰਪ ਦਾ ਦੇਸ਼ ਇਟਲੀ ਅਜਿਹਾ ਦੇਸ਼ ਹੈ ਜਿੱਥੇ ਕਿ ਦੁਨੀਆ ਦੀ ਸਭ ਤੋ ਵੱਡੀ ਬਿੱਲੀ (ਲੰਬੇ ਅਕਾਰ ਵਾਲੀ) ਰਹਿੰਦੀ ਹੈ। ਇਹ ਵੱਡੀ ਬੱਲੀ ਇਟਲੀ ਦੇ ਸੂਬੇ ਲੰਬਾਰਦੀਆ ਵਿਚ ਆਪਣੇ ਮਾਲਕ ਨਾਲ ਪੂਰੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ। ਦੁਨੀਆ ਦੀ ਸਭ ਤੋ ਵੱਡੀ ਬਿੱਲੀ ਹੋਣ ਦਾ ਖਿਤਾਬ ਹਾਸਲ ਕਰਨ ਵਾਲੀ ਅਤੇ ''ਦੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ'' ਵਿਚ ਨਾਮ ਦਰਜ ਕਰਵਾਉਣ ਵਾਲੀ ਇਹ ਬਿੱਲੀ ਅੱਜਕਲ੍ਹ ਖੂਬ ਚਰਚਾ ਵਿਚ ਹੈ। 

ਇਟਾਲੀਅਨ ਮੀਡੀਆ ਵਿਚ ਖਿੱਚ ਦਾ ਕੇਂਦਰ ਬਣੀ ਇਸ ਬਿੱਲੀ ਨੂੰ ਦੇਖਣ ਲਈ ਲੋਕਾਂ ਦਾ ਮੇਲਾ ਲੱਗ ਰਿਹਾ ਹੈ। ਦੁਨੀਆ ਦੀ ਸਭ ਤੋ ਲੰਬੀ ਬਿੱਲੀ ਦੀ ਮਾਲਕਣ ਚਿੰਨਸੀਆ ਸ਼ਾਇਦ ਇੰਨਾ ਕਦੇ ਖੁਸ਼ ਨਹੀ ਹੋਈ ਜਿੰਨਾ ਕਿ ਉਸ ਨੂੰ ਅੱਜਕਲ੍ਹ ਖੁਸ਼ ਦੇਖਿਆ ਜਾ ਰਿਹਾ ਹੈ। ਬਿੱਲੀ ਨਾਲ ਸੁਰਖੀਆਂ ਵਿਚ ਆਈ ਉਸ ਦੀ ਮਾਲਕਣ ਚਿੰਨਸੀਆ ਹੁਣ ਇਸ ਬਿੱਲੀ ਨੂੰ ਮਿਲਾਨ ਨੇੜੇ ਲੱਗ ਰਹੇ ਜਾਨਵਰਾਂ ਦੇ ਵਿਸ਼ੇਸ਼ ਮੇਲੇ ਵਿਚ ਸ਼ਮੂਲੀਅਤ ਕਰਨ ਲਈ ਲਿਜਾ ਰਹੀ ਹੈ, ਜਿਸ ਨੂੰ ਦੇਖਣ ਲਈ ਇਟਾਲੀਅਨ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਜ਼ਿਕਰਯੋਗ ਹੈ ਕਿ ਜਿੱਥੇ ਭਾਰਤ ਵਰਗੇ ਡਿਜੀਟਲ ਦੇਸ਼ ਬਿੱਲੀ ਦੇ ਰਸਤਾ ਕੱਟਣ ਨੂੰ ਅਸ਼ੁੱਭ ਮੰਨਦੇ ਹਨ, ਉੱਥੇ ਹੀ ਇਟਲੀ ਦੀ ਇਹ ਮਹਿਲਾ ਬਿੱਲੀ ਦੇ ਕਾਰਨ ਪੂਰੀ ਦੁਨੀਆ ਦੀ ਚਰਚਾ ਬਟੋਰ ਰਹੀ ਹੈ।


Related News