ਕੋਰੋਨਾ ਸੰਕਟ 'ਤੇ UK ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਖਾਸ ਗੱਲਬਾਤ (ਵੀਡੀਓ)

4/23/2020 6:13:32 PM

ਜਲੰਧਰ/ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਕੋਵਿਡ-19 ਮਹਾਮਾਰੀ ਫੈਲੀ ਹੋਈ ਹੈ। ਇਸ ਦੌਰਾਨ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਇੰਗਲੈਂਡ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਖਾਸ ਗੱਲਬਾਤ ਕੀਤੀ।ਇਸ ਗੱਲਬਾਤ ਵਿਚ ਢੇਸੀ ਨੇ ਹੇਠ ਲਿਖੇ ਪ੍ਰਸ਼ਨਾਂ ਦੇ ਜਵਾਬ ਦਿੱਤੇ।

 

ਇੰਗਲੈਂਡ ਤੋਂ ਸਿਆਸੀ ਆਗੂ ਤਨਮਨਜੀਤ ਸਿੰਘ ਢੇਸੀ ਨਾਲ ਜਗਬਾਣੀ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੀ ਖਾਸ ਮੁਲਾਕਾਤ 

ਪ੍ਰਸ਼ਨ:: ਅਨੁਸ਼ਾਸਨ ਵਿੱਚ ਰਹਿੰਦਾ ਦੇਸ਼ ਵੀ ਇਸ ਮਹਾਮਾਰੀ ਤੋਂ ਬਚ ਕਿਉਂ ਨਹੀਂ ਸਕਿਆ? ਕੀ ਕਾਰਨ ਰਹੇ ਹੋਣਗੇ ?

ਉੱਤਰ : ਜਿੱਥੇ ਤੱਕ ਅੰਕੜਿਆਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਇਹ ਵੀ ਜਾਨਣ ਦੀ ਲੋੜ ਹੈ ਕਿ ਅਜੇ ਤੱਕ ਆਪਾਂ ਪੂਰੀ ਤਰ੍ਹਾਂ ਅੰਕੜਿਆਂ ਦੇ ਉੱਪਰ ਨਿਰਭਰ ਨਹੀਂ ਕਰ ਸਕਦੇ ਕਿ ਉਹ ਅੰਕੜੇ ਕਿਸ ਹੱਦ ਤੱਕ ਸਹੀ ਨੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਹੋ ਵੀ ਚੁੱਕੀਆਂ ਨੇ ਜਾਂ ਹੋ ਵੀ ਰਹੀਆਂ ਨੇ ਜੋ ਇਨ੍ਹਾਂ ਅੰਕੜਿਆਂ ਦੇ ਵਿੱਚ ਨਹੀਂ ਜਿੱਥੇ ਤਕ ਯੂਕੇ ਦੀ ਗੱਲ ਕਰੀਏ ਤਾਂ 16 ਹਜ਼ਾਰ ਤੋਂ ਵੱਧ ਹਸਪਤਾਲਾਂ ਦੇ ਵਿੱਚ ਹੀ ਪੂਰੇ ਹੋ ਚੁੱਕੇ ਨੇ ਜੋ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਸਨ।

ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਖਾਸ ਤੌਰ ਤੇ ਬਜ਼ੁਰਗਾਂ ਦੇ ਕੇਅਰ ਹੋਮ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਨ੍ਹਾਂ ਤੱਕ ਵੀ ਜੋ ਅੰਕੜੇ ਨੇ ਉਨ੍ਹਾਂ ਦੀ ਪੂਰੀ ਤਹਿ ਤਾਂ ਨਹੀਂ ਜਾ ਸਕੇ । ਜਿਵੇਂ ਕਿ ਤੁਸੀਂ ਹੁਣੇ ਚੀਨ ਦਾ ਜ਼ਿਕਰ ਕੀਤਾ। ਚੀਨ ਦੇ ਜੋ ਪਹਿਲਾਂ ਅੰਕੜੇ ਸੀ ਉਸ ਤੋਂ ਬਾਅਦ ਵੀ ਉਨ੍ਹਾਂ ਇਸ ਹਫਤੇ 50 ਫੀਸਦੀ ਉੱਪਰ ਹੀ ਦੱਸਿਆ ਹੈ। ਇਹ ਕੋਰੋਨਾ ਵਾਇਰਸ ਬਹੁਤ ਹੀ ਗੰਭੀਰ ਬਿਮਾਰੀ ਹੈ। ਆਪਾਂ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਪੰਜਾਬ ਤੇ ਇੰਡੀਆ ਦੀ ਗੱਲ ਕਰੀਏ ਤਾਂ ਜੋ ਸਭ ਤੋਂ ਜ਼ਰੂਰੀ ਸੰਦੇਸ਼ ਦੀ ਗੰਭੀਰਤਾ ਸਮਝੀਏ।

ਪ੍ਰਸ਼ਨ: : ਇੰਗਲੈਂਡ ਦੇ ਆਗੂ ਹੋਣ ਦੇ ਨਾਤੇ ਤੁਹਾਡੀਆਂ ਕੀ ਕੋਸ਼ਿਸ਼ਾਂ ਹਨ ਉਨ੍ਹਾਂ ਇੰਗਲੈਂਡ ਦੇ ਵਾਸੀਆਂ ਲਈ ਜੋ ਭਾਰਤ ਵਿੱਚ ਫਸੇ ਹਨ ਅਤੇ ਆਪਣੇ ਘਰਾਂ ਚ ਵਾਪਸ ਪਹੁੰਚਣਾ ਚਾਹੁੰਦੇ ਹਨ?

ਉੱਤਰ : ਇਹ ਅਫ਼ਸੋਸ ਦੀ ਗੱਲ ਹੈ ਕਿ ਇੰਗਲੈਂਡ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਵੇਂ ਫ਼ਰਾਂਸ ਜਰਮਨ ਅਮਰੀਕਾ ਨੇ ਆਪਣੇ ਲੋਕਾਂ ਦੇ ਲਈ ਇਸ ਨੂੰ ਬਹੁਤ ਸੰਜੀਦਗੀ ਨਾਲ ਲੈਂਦਿਆਂ ਇਹ ਪੂਰਾ ਇੰਤਜਾਮ ਕੀਤਾ ਕਿ ਦੇਸ਼ ਤੋਂ ਬਾਹਰ ਫਸੇ ਆਪਣੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਵਾਪਸ ਘਰ ਲਿਆਂਦਾ ਜਾਵੇ। ਜਿਵੇਂ ਜਰਮਨ ਨੇ ਆਪਣੇ 60 ਹਜ਼ਾਰ ਦੇ ਲੱਗਭਗ ਨਾਗਰਿਕਾਂ ਨੂੰ ਦੇਸ਼ ਲਿਆਉਣ ਦਾ ਇੰਤਜ਼ਾਮ ਕੀਤਾ ਪਰ ਇੰਗਲੈਂਡ ਦੀ ਸਰਕਾਰ 5 ਹਜ਼ਾਰ ਦੇ ਅੰਕੜੇ ਤੱਕ ਵੀ ਪਹੁੰਚ ਨਹੀਂ ਸਕੀ। 

ਇਹ ਸਮਝਣ ਵਾਲੀ ਗੱਲ ਹੈ ਕਿ ਭਾਰਤ ਵਿੱਚ 25 ਹਜ਼ਾਰ ਇੰਗਲੈਂਡ ਵਾਸੀ ਫਸੇ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤੇ ਨਾਗਰਿਕ ਪੰਜਾਬ ਅਤੇ ਗੁਜਰਾਤ ਦੇ ਹਨ। ਅਸੀਂ ਇਸ ਦੇ ਲਈ ਬਕਾਇਦਾ ਈ ਮੇਲ ਭੇਜੀਆਂ ਸਨ। ਇਸ ਦੌਰਾਨ ਗੋਆ ਦਿੱਲੀ ਅਤੇ ਮੁੰਬਈ ਤੋਂ ਲੋਕਾਂ ਨੂੰ ਛੇਤੀ ਤੋਂ ਛੇਤੀ ਘਰ ਵਾਪਸੀ ਕਰਵਾਈ ਗਈ। ਪਰ ਬਾਕੀ ਥਾਵਾਂ ਦੇ ਵਿੱਚ ਫਸੇ ਨਾਗਰਿਕਾਂ ਨੂੰ ਇੰਗਲੈਂਡ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਢੁੱਕਵੀਆਂ ਨਹੀਂ ਸਨ। ਇਹ ਉਡਾਣਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਅਤੇ ਗੁਜਰਾਤ ਚ ਅਹਿਮਦਾਬਾਦ ਤੋਂ ਸ਼ੁਰੂ ਕਰਨੀਆਂ ਚਾਹੀਦੀਆਂ ਸਨ। ਜੇ ਅਜਿਹਾ ਪ੍ਰਬੰਧ ਨਹੀਂ ਹੁੰਦਾ ਤਾਂ ਇਹ ਵਿਤਕਰਾ ਸਾਬਤ ਹੋਵੇਗਾ। ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਅੰਮ੍ਰਿਤਸਰ ਤੋਂ 5 ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੁਣ 4 ਹੋਰ ਉਡਾਣਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। 

ਇਹ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਆਏ ਪਰਵਾਸੀ ਪੰਜਾਬੀਆਂ ਨੂੰ ਬਹੁਤ ਬੁਰੀ ਨਜ਼ਰ ਨਾਲ ਵੇਖਿਆ ਗਿਆ ਜਿਵੇਂ ਇਹ ਬਿਮਾਰੀ ਇਨ੍ਹਾਂ ਤੋਂ ਹੀ ਆਈ ਹੋਵੇ। ਸਾਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਉਹੀ ਪੰਜਾਬੀ ਹਨ ਜੋ ਕਰੋੜਾਂ ਅਰਬਾਂ ਦਾ ਪੂੰਜੀ ਨਿਵੇਸ਼ ਇੱਥੇ ਕਰ ਚੁੱਕੇ ਹਨ। ਸਾਨੂੰ ਲੋੜ ਹੈ ਕਿ ਇਸ ਵੱਡੇ ਸੰਕਟ ਵਿੱਚ ਅਸੀਂ ਪਿਆਰ ਨਾਲ ਮਿਲ ਕੇ ਟਾਕਰਾ ਕਰੀਏ। ਇਹ ਆਲਮੀ ਮਹਾਂਮਾਰੀ ਹੈ ਇਸਦੇ ਵਿੱਚ ਸਾਨੂੰ ਕਿਸੇ ਵੀ ਰੰਗ ਅਤੇ ਨਸਲ ਦਾ ਭੇਦਭਾਵ ਕੀਤੇ ਬਿਨਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ।

ਪ੍ਰਸ਼ਨ:: ਤੁਹਾਡੇ ਮੁਤਾਬਕ ਕੋਈ ਪੁਖ਼ਤਾ ਅੰਕੜਾ ਹੈ ਕਿ ਇੰਗਲੈਂਡ ਦੇ ਕਿੰਨੇ ਵਸਨੀਕ ਭਾਰਤ ਵਿੱਚ ਫਸੇ ਹੋਏ ਹਨ ?

ਉੱਤਰ : ਇਸ ਦਾ ਕੋਈ ਪੁਖ਼ਤਾ ਅੰਕੜਾ ਨਹੀਂ ਹੈ ਪਰ ਇੱਕ ਅੰਦਾਜ਼ਾ ਹੈ ਕਿ ਲੱਗਭੱਗ 15-20 ਹਜ਼ਾਰ ਜਾਂ 50 ਹਜ਼ਾਰ ਤੱਕ ਵੀ ਹੋ ਸਕਦੇ ਹਨ। ਪਰ ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਰਿਪੋਰਟ ਮੁਤਾਬਕ ਪੰਜਾਬ ਅਤੇ ਗੁਜਰਾਤ ਵਿੱਚ ਹਜ਼ਾਰਾਂ ਬਰਤਾਨਵੀ ਵਾਸੀ ਫਸੇ ਹੋਏ ਹਨ। ਮੇਰੀ ਗੁਜ਼ਾਰਿਸ਼ ਹੈ ਸਾਰੇ ਇੰਗਲੈਂਡ ਵਾਸੀਆਂ ਨੂੰ ਜੋ ਇੱਥੇ ਫਸੇ ਹੋਏ ਹਨ ਕਿ ਉਹ ਬਰਤਾਨਵੀ ਦੂਤਘਰ ਨਾਲ ਸੰਪਰਕ ਕਰਨ ਅਤੇ ਆਪਣਾ ਨਾਮ ਦਰਜ ਕਰਵਾਉਣ ਇਸ ਤੋਂ ਇਲਾਵਾ ਸਾਰੇ ਆਪਣੇ ਇਲਾਕੇ ਦੇ ਸਥਾਨਕ ਆਗੂ ਨਾਲ ਰਾਬਤਾ ਕਾਇਮ ਕਰਦੇ ਹੋਏ ਆਪਣਾ ਸੁਨੇਹਾ ਪਹੁੰਚਾਉਣ।

ਪ੍ਰਸ਼ਨ:: ਜਿਹੜੇ ਇੱਥੇ ਬਰਤਾਨਵੀ ਵਾਸੀ ਪਹੁੰਚੇ ਹਨ ਉਨ੍ਹਾਂ ਦਾ ਵਿਜ਼ਟਰ ਵੀਜ਼ਾ ਖ਼ਤਮ ਹੋ ਗਿਆ ਹੋਵੇਗਾ ਇਸ ਦੇ ਲਈ ਤੁਸੀਂ ਕੀ ਕਰ ਰਹੇ ਹੋ?

ਉੱਤਰ  : ਇਸ ਦੇ ਲਈ ਤਾਂ ਬਹੁਤ ਹੀ ਸਹਿਜ ਸਿਆਣਪ ਦੀ ਗੱਲ ਇਹੋ ਹੋਵੇਗੀ ਕਿ ਸਬੰਧਤ ਸਰਕਾਰਾਂ ਵੀਜ਼ੇ ਦੀ ਮਿਆਦ ਵਧਾ ਦੇਣ 

ਪ੍ਰਸ਼ਨ:.:  ਬਹੁਤ ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਐਜੂਕੇਸ਼ਨ ਵੀਜ਼ੇ ਤੇ ਇੰਗਲੈਂਡ ਪੜ੍ਹਨ ਲਈ ਜਾਣਾ ਸੀ । ਉਨ੍ਹਾਂ ਨੇ ਇਸ ਸਬੰਧੀ ਉਨ੍ਹਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਫ਼ੀਸ ਵੀ ਭਰ ਦਿੱਤੀ ਹੈ ਉਨ੍ਹਾਂ ਵਿਦਿਆਰਥੀਆਂ ਲਈ ਤੁਹਾਡਾ ਕੀ ਟਿੱਪਣੀ ਹੈ ?

ਉੱਤਰ :  ਸਾਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਕਿ ਇਹ ਤਾਲਾਬੰਦੀ ਕਦੋਂ ਖਤਮ ਹੋਵੇਗੀ। ਕਰੋਨਾ ਮਹਾਂਮਾਰੀ ਦੇ ਇਸ ਸੰਕਟ ਵਿੱਚ ਸਕੂਲ ਯੂਨੀਵਰਸਿਟੀਆਂ ਕਾਲਜ ਸਭ ਬੰਦ ਹਨ। ਇਹ ਵੀ ਸੰਭਵ ਹੈ ਕਿ ਜੂਨ ਜੁਲਾਈ ਤੱਕ ਵੀ ਇਹ ਵਿੱਦਿਅਕ ਅਦਾਰੇ ਸ਼ਾਇਦ ਹੀ ਖੁੱਲ੍ਹ ਸਕਣ। ਇਸ ਦੇ ਬਾਰੇ ਅਸੀਂ ਪੱਕੇ ਤੌਰ ਤੇ ਕੋਈ ਗੱਲ ਨਹੀਂ ਕਰ ਸਕਦੇ ਕਿ ਉਹ ਮਈ ਜਾਂ ਜੂਨ ਵਿੱਚ ਇੰਗਲੈਂਡ ਪਹੁੰਚ ਸਕਣਗੇ। ਮੇਰੀ ਸਲਾਹ ਹੈ ਕਿ ਵਿਦਿਆਰਥੀ ਆਪੋ ਆਪਣੇ ਵਿੱਦਿਅਕ ਅਦਾਰਿਆਂ ਨੂੰ ਈ ਮੇਲ ਰਾਹੀਂ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਨੂੰ ਆਪਣੀ ਹਾਲਤ ਦੱਸਣ ਅਤੇ ਉਨ੍ਹਾਂ ਦੀ ਸਲਾਹ ਲੈਣ ਕੇ ਕੀ ਕਰਨਾ ਚਾਹੀਦਾ ਹੈ। ਇਸ ਵੇਲੇ ਤੁਸੀਂ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਏਜੰਟਾਂ ਦੇ ਝਾਂਸੇ ਵਿੱਚ ਨਾ ਆ ਜਾਇਓ।

ਪ੍ਰਸ਼ਨ::  ਕਰੋਨਾ ਮਹਾਂਮਾਰੀ ਦੇ ਇਹ ਸੰਕਟ ਵਿੱਚੋਂ ਆਰਥਿਕ ਮੰਦਹਾਲੀ ਦਾ ਆਉਣਾ ਸੰਭਵ ਹੈ। ਇੰਗਲੈਂਡ ਨੇ ਹੁਣੇ ਹੁਣੇ ਬ੍ਰੈਗਜ਼ਿਟ ਦੀ ਅਗਵਾਈ ਕੀਤੀ ਹੈ। ਤੁਸੀਂ ਇਸ ਦੌਰ ਨੂੰ ਕਿੰਨੀ ਕਬੱਡੀ ਚੁਣੌਤੀ ਦੇ ਰੂਪ ਵਿੱਚ ਵੇਖਦੇ ਹੋ ਕਿ ਇੰਗਲੈਂਡ ਇਨ੍ਹਾਂ ਹਾਲਾਤਾਂ ਵਿੱਚ ਕਿਹੋ ਜਿਹਾ ਹੋਵੇਗਾ ?

ਉੱਤਰ : ਇੰਗਲੈਂਡ ਨੂੰ ਆਰਥਿਕ ਚੁਣੌਤੀਆਂ ਪਹਿਲਾਂ ਵੀ ਹਨ। ਇਹ ਤੈਅ ਹੈ ਕਿ ਇਸ ਮਹਾਂਮਾਰੀ ਦੇ ਸੰਕਟ ਤੋਂ ਬਾਅਦ ਹਾਲਾਤ ਕਾਫ਼ੀ ਔਖੇ ਹੋਣਗੇ। ਇਸ ਸਮੇਂ ਇੱਥੇ ਲੱਖਾਂ ਦੇ ਹਿਸਾਬ ਨਾਲ ਲੋਕ ਬੇਰੁਜ਼ਗਾਰ ਹੋ ਗਏ ਹਨ। ਇੰਗਲੈਂਡ ਦੀਆਂ ਕੰਪਨੀਆਂ ਵੀ ਡੁੱਬਣ ਕਿਨਾਰੇ ਹਨ। ਬਤੌਰ ਸਰਕਾਰ ਵਿੱਤੀ ਤੌਰ ਤੇ ਸਭ ਦੀ ਮਦਦ ਕਰਨੀ ਜ਼ਰੂਰੀ ਹੈ। ਕੰਮ ਕਰਦੇ ਲੋਕਾਂ ਨੂੰ ਘੱਟੋ ਘੱਟ ਅਸੀਂ ਫੀਸਦੀ ਤਨਖਾਹਾਂ ਮਿਲ ਸਕਣ ਇਸ ਦੌਰਾਨ ਇਹ ਵਿਉਂਤਬੰਦੀ ਕੀਤੀ ਗਈ ਹੈ। ਨਿੱਕੇ ਕਾਰੋਬਾਰੀਆਂ ਨੂੰ ਵੀ ਇਸ ਦੌਰਾਨ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 

ਸਾਡੇ ਸਾਹਮਣੇ ਦੋ ਚੁਣੌਤੀਆਂ ਹਨ ਇਸ ਸਮੇਂ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਹਨ। ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਲੋਕਾਂ ਦੀ ਆਰਥਿਕਤਾ ਨੂੰ ਵੀ ਬਚਾ ਸਕੀਏ। ਕਰੋਨੇ ਦੇ ਇਸ ਦੌਰ ਅੰਦਰ ਇਹ ਵੇਖਿਆ ਜਾ ਰਿਹਾ ਹੈ ਕਿ ਵਾਤਾਵਰਨ ਵਿੱਚ ਬਹੁਤ ਪਿਆਰਾ ਸੁਧਾਰ ਆਇਆ ਹੈ। ਤੁਹਾਡੇ ਜਲੰਧਰ ਸ਼ਹਿਰ ਤੋਂ ਪਹਾੜੀਆਂ ਵੇਖਦੀਆਂ ਹਨ। ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਰੋਕੀਏ ਇਸ ਲਈ ਸਾਨੂੰ ਬਿਜਲਈ ਕਾਰਾਂ ਵੱਲ ਵੀ ਆਉਣਾ ਚਾਹੀਦਾ ਹੈ। ਇਹ ਤੈਅ ਹੈ ਕਿ ਇਹ ਸੰਕਟ ਤੋਂ ਬਾਅਦ ਸੋਚ ਨਜ਼ਰੀਆ ਅਤੇ ਕੰਮਕਾਰ ਦੀ ਸ਼ੈਲੀ ਵਿੱਚ ਵੱਡਾ ਬਦਲਾਅ ਆਏਗਾ। 

ਪ੍ਰਸ਼ਨ: : ਤੁਹਾਨੂੰ ਲੱਗਦਾ ਹੈ ਕਿ ਇਹ ਸੰਕਟ ਤੋਂ ਬਾਅਦ ਦੂਜੇ ਮੁਲਕਾਂ ਵਿੱਚ ਵੀਜ਼ਾ ਲੈ ਕੇ ਜਾਣ ਦਾ ਰੁਝਾਨ ਘਟੇਗਾ ? ਕਿਉਂਕਿ ਇਹ ਸੰਕਟ ਦੇ ਦੌਰਾਨ ਆਨਲਾਈਨ ਕੋਰਸਾਂ ਦੀ ਵਿਹਾਰਕਤਾ ਵਧੀ ਹੈ।

ਉੱਤਰ : ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਪੜ੍ਹਾਈ ਵੱਖ ਵੱਖ ਦੇਸ਼ਾਂ ਵਿੱਚ ਵਧੇਗੀ। ਪਰ ਇਸ ਸਮੇਂ ਸਾਨੂੰ ਮੁਢਲੇ ਤੌਰ ਤੇ ਇਹ ਗੱਲਾਂ ਸਮਝਣ ਦੀ ਲੋੜ ਹੈ ਕਿ ਅਸੀਂ ਫਿਲਹਾਲ ਇਸ ਬਿਮਾਰੀ ਤੋਂ ਬਚ ਸਕੀਏ। ਇਸੇ ਲਈ ਸਾਨੂੰ ਘਰ ਦੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਦਿੱਤੀਆਂ ਹੋਈਆਂ ਹਦਾਇਤਾਂ ਦਾ ਪਾਲਣ ਕਰਨਾ ਹੀ ਚਾਹੀਦਾ ਹੈ। ਜੇ ਅਸੀਂ ਇੰਜ ਕਰਾਂਗੇ ਤਾਂ ਇਸ ਦਾ ਫਾਇਦਾ ਇਹ ਹੋਵੇਗਾ ਕਿ ਹਸਪਤਾਲਾਂ ਤੇ ਬੋਝ ਨਹੀਂ ਬਣਨ ਦੇਵਾਂਗੇ। ਸਿਹਤ ਸਹੂਲਤਾਂ ਨੂੰ ਸੁਚੱਜੇ ਢੰਗ ਨਾਲ ਚਾਲੂ ਰੱਖਣ ਲਈ ਸਾਨੂੰ ਘਰਾਂ ਵਿੱਚ ਰਹਿਣ ਦਾ ਅਨੁਸ਼ਾਸਨ ਬਣਾਉਣਾ ਚਾਹੀਦਾ ਹੈ।

ਪ੍ਰਸ਼ਨ:: ਇੰਗਲੈਂਡ ਵਿੱਚ ਤਾਲਾਬੰਦੀ ਦੇ ਨਿਯਮ ਕੀ ਬਣਾਏ ਗਏ ਹਨ ਜੇ ਕੋਈ ਤਾਲਾਬੰਦੀ ਨੂੰ ਤੋੜਦਾ ਹੈ ਤਾਂ ਉਸ ਲਈ ਕੀ ਨਿਯਮ ਹਨ ?

ਉੱਤਰ  : ਇਹ ਚੰਗੀ ਗੱਲ ਹੈ ਕਿ ਲੋਕ ਆਪੋ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ ਅਤੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਬਾਕੀ ਜੋ ਨਿਯਮ ਤੋੜਦਾ ਹੈ ਉਨ੍ਹਾਂ ਨੂੰ ਜੁਰਮਾਨਾ ਵੀ ਹੈ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।


Vandana

Content Editor Vandana