ਲੰਡਨ ਸਟੇਸ਼ਨ ਦੇ ਬਾਹਰ 19 ਸਾਲਾ ਨੌਜਵਾਨ ਨੂੰ ਮਾਰੀ ਗੋਲੀ

Thursday, Nov 19, 2020 - 08:36 PM (IST)

ਲੰਡਨ ਸਟੇਸ਼ਨ ਦੇ ਬਾਹਰ 19 ਸਾਲਾ ਨੌਜਵਾਨ ਨੂੰ ਮਾਰੀ ਗੋਲੀ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਰਾਜਧਾਨੀ ਲੰਡਨ ਵਿਚ ਹਿੰਸਕ ਵਾਰਦਾਤਾਂ ਲਗਾਤਾਰ ਵੱਧ ਹੋ ਰਹੀਆਂ ਹਨ। ਪਿਛਲੇ ਦਿਨੀਂ ਇਕ 17 ਸਾਲਾ ਨਾਬਾਲਗ ਦੀ ਚਾਕੂ ਨਾਲ ਹੱਤਿਆ ਕਰਨ ਤੋਂ ਬਾਅਦ ਹੁਣ ਇਕ ਹੋਰ ਨਵੀਂ ਘਟਨਾ ਵਾਪਰੀ ਹੈ। ਬੁੱਧਵਾਰ ਸ਼ਾਮ ਨੂੰ ਉੱਤਰ ਪੱਛਮੀ ਲੰਡਨ ਦੇ  ਸੁਡਬਰੀ ਹਿੱਲ ਸਟੇਸ਼ਨ ਦੇ ਬਾਹਰ ਇਕ 19 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਇੱਥੇ ਮੌਜੂਦ ਗਵਾਹਾਂ ਅਨੁਸਾਰ ਉਨ੍ਹਾਂ ਨੂੰ ਪੰਜ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਦੋ ਮੀਲ ਦੂਰ ਗ੍ਰੀਨਫੋਰਡ ਤੱਕ ਸੁਣਾਈ ਦਿੱਤੀ ਸੀ। ਪੁਲਸ ਅਤੇ ਸਿਹਤ ਵਿਭਾਗ ਅਮਲਾ ਘਟਨਾ ਸਥਲ 'ਤੇ ਪਹੁੰਚ ਗਿਆ ਅਤੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਇਸ ਗੋਲੀਬਾਰੀ ਸੰਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਜਦਕਿ ਅਧਿਕਾਰੀ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। 


author

Sanjeev

Content Editor

Related News