ਮਹਾਤਮਾ ਗਾਂਧੀ ਦੇ ਪਸੰਦੀਦਾ ਸ਼ਹਿਰਾਂ ''ਚੋਂ ਇਕ ਰਿਹੈ ਲੰਡਨ : ਮੇਘਨਾਦ ਦੇਸਾਈ
Saturday, Sep 28, 2019 - 02:53 PM (IST)

ਲੰਡਨ— ਮਹਾਤਮਾ ਗਾਂਧੀ ਦੇ ਪਸੰਦੀਦਾ ਸ਼ਹਿਰ ਲੰਡਨ 'ਚ ਉਨ੍ਹਾਂ ਦੀ ਜਯੰਤੀ ਮੌਕੇ ਕਈ ਪ੍ਰੋਗਰਾਮ ਉਲੀਕੇ ਜਾਣਗੇ। ਇਤਿਹਾਸ 'ਚ ਝਾਤੀ ਮਾਰਿਆ ਪਤਾ ਲੱਗਦਾ ਹੈ ਕਿ ਮੋਹਨਦਾਸ ਕਰਮਚੰਦ ਗਾਂਧੀ ਆਪਣੇ 19ਵੇਂ ਜਨਮ ਦਿਨ ਤੋਂ ਪਹਿਲਾਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਪੁੱਜੇ ਸਨ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਉਹ ਜਲਦੀ ਹੀ ਲੰਡਨ ਦੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਨਾਲ ਢਲ ਗਏ ਸਨ। ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਕਈ ਸਥਾਨਾਂ ਦਾ ਰਿਸ਼ਤਾ ਮਹਾਤਮਾ ਗਾਂਧੀ ਨਾਲ ਹੈ ਅਤੇ ਭਾਰਤੀ ਹਾਈ ਕਮਿਸ਼ਨਰ ਇਨ੍ਹਾਂ ਸਥਾਨਾਂ ਦੀ ਵਰਤੋਂ ਗਾਂਧੀ ਜੀ ਦੀ 150ਵੀਂ ਜਯੰਤੀ ਦਾ ਉਤਸਵ ਮਨਾਉਣ ਲਈ ਕਰ ਰਹੇ ਹਨ।
ਮੁੱਖ ਬ੍ਰਿਟਿਸ਼-ਭਾਰਤੀ ਸਿੱਖਿਆ ਸ਼ਾਸਤਰੀ ਲਾਰਡ ਮੇਘਨਾਦ ਦੇਸਾਈ ਨੇ ਕਿਹਾ,'ਮੋਹਨਦਾਸ ਗਾਂਧੀ ਨੂੰ ਲੰਡਨ ਬਹੁਤ ਪਸੰਦ ਆਇਆ ਸੀ। ਉਹ ਆਪਣੇ 19ਵੇਂ ਜਨਮਦਿਨ ਤੋਂ ਠੀਕ ਪਹਿਲਾਂ ਇੱਥੇ ਪੁੱਜੇ ਸਨ। ਉਹ ਪੋਰਬੰਦਰ ਤੋਂ ਸਨ ਅਤੇ ਲੰਡਨ ਦੀ ਜੀਵਨ ਸ਼ੈਲੀ ਅਪਨਾਉਣ ਲਈ ਉਤਸੁਕ ਸਨ।'' ਦੇਸਾਈ ਬ੍ਰਿਟੇਨ-ਭਾਰਤੀ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਹਾਲ ਹੀ 'ਚ ਮਹਾਤਮਾ ਗਾਂਧੀ ਦੇ ਨਾਂ 'ਤੇ ਕਈ ਵਜੀਫੇ ਸ਼ੁਰੂ ਕੀਤੇ ਹਨ। ਉਹ ਗਾਂਧੀ ਸਟੈਚੂ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਹਨ।
ਉਨ੍ਹਾਂ ਕਿਹਾ,''ਬਾਅਦ 'ਚ ਮਹਾਤਮਾ ਗਾਂਧੀ ਤਿੰਨ ਸਾਲ ਬਾਅਦ ਉੱਥੋਂ ਗਏ ਤਦ ਤਕ ਉਹ ਇਕ ਵਕੀਲ ਬਣ ਚੁੱਕੇ ਸਨ।'' ਪੁਰਾਣੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਭਾਰਤ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਥਾਂ ਗਾਂਧੀ ਦੀ ਨੇੜਤਾ ਇੱਥੋਂ ਦੇ ਸਥਾਨਕ ਲੋਕਾਂ ਨਾਲ ਜ਼ਿਆਦਾ ਸੀ। ਗਾਂਧੀ ਇਸ ਸ਼ਹਿਰ 'ਚ ਸ਼ਾਕਾਹਾਰੀ ਖਾਣੇ ਦੀ ਭਾਲ ਕਰਦੇ ਹੋਏ ਕਈ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕਾਂ ਨੇੜੇ ਆਏ। ਇਸ'ਚ ਅਰਾਜਕਤਾਵਾਦਜੀ, ਸਮਾਜਵਾਦੀ ਅਤੇ ਈਸਾਈ ਸਨ। ਸ਼ਹਿਰ ਦੇ ਕੋਨੇ-ਕੋਨੇ ਤੋਂ ਜਾਣੂ ਹੁੰਦੇ ਹੋਏ ਉਨ੍ਹਾਂ ਨੇ 'ਗਾਈਡ ਟੂ ਲੰਡਨ' ਦਾ ਮਸੌਦਾ ਵੀ ਤਿਆਰ ਕਰ ਲਿਆ। ਹਾਲਾਂਕਿ ਇਹ ਪ੍ਰਕਾਸ਼ਿਤ ਨਹੀਂ ਹੋਇਆ।
ਟ੍ਰਾਫਲਗਰ ਸਕੁਆਇਰ ਦੇ ਨੇੜੇ 'ਦਿ ਵਿਕਟੋਰੀਆ' ਨਾਂ ਦੇ ਪ੍ਰਸਿੱਧ ਹੋਟਲ 'ਚ ਕੁੱਝ ਸਮੇਂ ਤਕ ਮਹਾਤਮਾ ਗਾਂਧੀ ਰੁਕੇ ਵੀ ਸੀ। ਇਸ ਨੂੰ ਦੇਖਦੇ ਹੋਏ ਭਾਰਤੀ ਹਾਈ ਕਮਿਸ਼ਨਰ ਨੇ ਇੱਥੇ 'ਵੈਲਿਊਜ਼ ਐਂਡ ਟੀਚਿੰਗਜ਼ ਆਫ ਮਹਾਤਮਾ' 'ਤੇ ਵਿਸ਼ੇਸ਼ ਗੱਲਬਾਤ ਦਾ ਆਯੋਜਨ ਕੀਤਾ ਹੈ। ਆਉਣ ਵਾਲੇ ਹਫਤੇ 'ਚ ਆਕਸਫੋਰਡ ਅਤੇ ਕੈਂਬ੍ਰਿਜ ਯੂਨੀਵਰਸਿਟੀਆਂ 'ਚ ਗਾਂਧੀ ਜਯੰਤੀ ਮਨਾਈ ਜਾਵੇਗੀ ਪਰ ਲੰਡਨ 'ਚ ਸਭ ਤੋਂ ਜ਼ਿਆਦਾ ਪ੍ਰੋਗਰਾਮ ਹੋਣਗੇ ਕਿਉਂਕਿ ਇਹ ਅਜਿਹਾ ਸ਼ਹਿਰ ਹੈ, ਜੋ ਗਾਂਧੀ ਜੀ ਨੂੰ ਬਹੁਤ ਪਸੰਦ ਸੀ।