ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹਿੰਸਾ ਦਾ ਮਾਸਟਰਮਾਈਂਡ ਅਵਤਾਰ ਸਿੰਘ ਅਸਲ 'ਚ KLF ਦਾ ਮੁਖੀ

04/02/2023 6:16:03 PM

ਲੰਡਨ (ਬਿਊਰੋ): ਲੰਡਨ 'ਚ ਭਾਰਤੀ ਦੂਤਘਰ ਸਾਹਮਣੇ ਖਾਲਿਸਤਾਨ ਸਮਰਥਕਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਇਕ ਅਹਿਮ ਖੁਲਾਸਾ ਹੋਇਆ ਹੈ। ਮੁਜ਼ਾਹਰੇ ਦਾ ਆਗੂ ਅਵਤਾਰ ਸਿੰਘ ਖੰਡਾ ਉਰਫ਼ ਆਜ਼ਾਦ ਅਸਲ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦਾ ਮੁਖੀ ਰਣਜੋਧ ਸਿੰਘ ਹੈ। ਖ਼ਬਰਾਂ ਮੁਤਾਬਕ ਖੰਡਾ ਪਿਛਲੇ ਕਈ ਸਾਲਾਂ ਤੋਂ ਬ੍ਰਿਟੇਨ 'ਚ ਰਹਿ ਕੇ ਦੋਹਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਖੁਫੀਆ ਏਜੰਸੀਆਂ ਦੇ ਅਨੁਸਾਰ ਖੰਡਾ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਦੋ ਭੇਸ ਧਾਰੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਖਾਲਿਸਤਾਨ ਨੂੰ ਲੈ ਕੇ ਮਨਿੰਦਰ ਗਿੱਲ ਦਾ ਬਿਆਨ ਆਇਆ ਸਾਹਮਣੇ

ਹਾਈ ਕਮਿਸ਼ਨ ਤੋਂ ਤਿਰੰਗੇ ਨੂੰ ਹਟਾਉਣ ਦੀ ਕੀਤੀ ਗਈ ਕੋਸ਼ਿਸ਼ 

ਦੱਸ ਦਈਏ ਕਿ ਅੰਮ੍ਰਿਤਪਾਲ ਅਤੇ ਉਸ ਦੇ ਸੰਗਠਨ ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਵਿਰੋਧ 'ਚ ਖਾਲਿਸਤਾਨ ਸਮਰਥਕਾਂ ਨੇ 19 ਮਾਰਚ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਸੀ। ਇਸ ਦੌਰਾਨ ਹਾਈ ਕਮਿਸ਼ਨ ਦੀ ਇਮਾਰਤ 'ਤੇ ਤਿਰੰਗਾ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਭਾਈਚਾਰੇ ਦੇ ਲੋਕ ਖਾਲਿਸਤਾਨੀ ਸਮਰਥਕਾਂ ਦੇ ਵਿਰੋਧ ਅਤੇ ਤਿਰੰਗੇ ਦੇ ਸਮਰਥਨ 'ਚ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ ਸਨ। ਜ਼ਿਕਰਯੋਗ ਹੈ ਕਿ ਖੰਡਾ ਦੇ ਪਿਤਾ  ਕੁਲਵੰਤ ਸਿੰਘ ਖੁਕਰਾਨਾ ਵੀ ਇਕ ਕੇਐਲਐਫ ਅੱਤਵਾਦੀ ਸੀ, ਜਿਸ ਨੂੰ 1991 ਵਿਚ ਸੁਰੱਖਿਆ ਬਲਾਂ ਨੇ ਢੇਰ ਕਰ ਿਦੱਤਾ ਸੀ। ਖੰਡਾ ਨੇ 19 ਮਾਰਚ ਦੇ ਵਿਰੋਧ ਦੀ ਅਗਵਾਈ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।


Vandana

Content Editor

Related News