ਟਰੰਪ ਵੱਲੋਂ ਅਮਰੀਕੀ ਫੌਜ 'ਚ ਟ੍ਰਾਂਸਜੈਂਡਰਾਂ ਦੀ ਭਰਤੀ 'ਤੇ ਪਾਬੰਦੀ ਦਾ ਐਲਾਨ
Wednesday, Jun 05, 2019 - 05:33 PM (IST)
ਲੰਡਨ/ਵਾਸ਼ਿੰਗਟਨ (ਭਾਸ਼ਾ)— ਡਰੱਗ ਵਰਤੋਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫੌਜ ਵਿਚ ਟ੍ਰਾਂਸਜੈਂਡਰਾਂ ਦੀ ਭਰਤੀ 'ਤੇ ਪਾਬੰਦੀ ਦਾ ਐਲਾਨ ਕੀਤਾ। ਇੱਥੇ ਦੱਸ ਦਈਏ ਕਿ ਫੌਜ ਵਿਚ ਡਰੱਗ ਦੀ ਵਰਤੋਂ ਦੀ ਮਨਾਹੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਫੌਜ ਵਿਚ ਟ੍ਰਾਂਸਜੈਂਡਰ ਅਮਰੀਕੀਆਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਕਿਉਂਕਿ ਉਹ ਵੱਡੀ ਮਾਤਰਾ ਵਿਚ ਡਰੱਗ ਲੈਂਦੇ ਹਨ।
ਟਰੰਪ ਨੇ ਬ੍ਰਿਟੇਨ ਦੀ ਆਈ.ਟੀ.ਵੀ. ਟੈਲੀਵਿਜਨ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਡਰੱਗ ਦੀ ਵਰਤੋਂ ਨੂੰ ਲੈ ਕੇ ਫੌਜ ਵਿਚ ਨਿਯਮ ਸਖਤ ਹਨ। ਉਨ੍ਹਾਂ ਨੇ ਕਿਹਾ,''ਉਹ ਜ਼ਿਆਦਾ ਮਾਤਰਾ ਵਿਚ ਡਰੱਗ ਲੈਂਦੇ ਹਨ ਅਤੇ ਫੌਜ ਵਿਚ ਡਰੱਗ ਲੈਣ ਦੀ ਇਜਾਜ਼ਤ ਨਹੀਂ।'' ਲੰਬੀ ਕਾਨੂੰਨੀ ਲੜਾਈ ਦੇ ਬਾਅਦ ਇਹ ਪਾਬੰਦੀ ਅਪ੍ਰੈਲ ਵਿਚ ਲਗਾਈ ਗਈ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਇਹ ਪੂਰਨ ਪਾਬੰਦੀ ਨਹੀਂ ਹੈ ਪਰ ਜਿਹੜੇ ਲੋਕ ਖੁਦ ਨੂੰ ਟ੍ਰਾਂਸਜੈਂਡਰ ਦੇ ਤੌਰ 'ਤੇ ਸੂਚੀਬੱਧ ਕਰਦੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ 'ਤੇ ਪਾਬੰਦੀ ਹੈ। ਇਨ੍ਹਾਂ ਨੀਤੀਆਂ ਨਾਲ ਵਰਤਮਾਨ ਫੌਜੀਆਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਟ੍ਰਾਂਸਜੈਂਡਰਾਂ ਦੇ ਫੌਜ ਵਿਚ ਆਉਣ ਨਾਲ ਉਸ ਦੇ ਪ੍ਰਭਾਵ ਅਤੇ ਸਮਰੱਥਾ 'ਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
ਇੱਥੇ ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਟ੍ਰਾਂਸਜੈਂਡਰਾਂ ਨੂੰ ਫੌਜ ਵਿਚ ਭਾਰਤੀ ਕਰਨ ਦਾ ਪ੍ਰਬੰਧ ਲਾਗੂ ਹੋਇਆ ਸੀ। ਇਸ ਦੇ ਤਹਿਤ ਅਮਰੀਕੀ ਫੌਜ ਨੇ ਇਕ ਜੁਲਾਈ 2017 ਤੋਂ ਟ੍ਰਾਂਸਜੈਂਡਰਾਂ ਦੀ ਭਰਤੀ ਕਰਨੀ ਸ਼ੁਰੂ ਕਰਨੀ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਜਨਵਰੀ 2018 ਤੱਕ ਵਧਾ ਦਿੱਤਾ ਪਰ ਬਾਅਦ ਵਿਚ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਲੈ ਲਿਆ।