PNB ਘਪਲਾ: ਯੂ.ਕੇ. ਦੀ ਅਦਾਲਤ ਨੇ ਨੀਰਵ ਮੋਦੀ ਨੂੰ 7ਵੀਂ ਵਾਰ ਦਿੱਤਾ ਵੱਡਾ ਝਟਕਾ
Monday, Oct 26, 2020 - 08:59 PM (IST)
ਲੰਡਨ : ਯੂ.ਕੇ. ਦੀ ਇੱਕ ਅਦਾਲਤ ਨੇ ਭਗੌੜੇ ਭਾਰਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ ਨਾਲ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਨਾਲ ਮਨੀ-ਲਾਂਡਰਿੰਗ ਮਾਮਲੇ ਦਾ ਵੀ ਦੋਸ਼ੀ ਹੈ।
ਇਹ ਵੀ ਪੜ੍ਹੋ: ਵਿਜੇ ਮਾਲਿਆ ਤੋਂ ਹੋਈ 3600 ਕਰੋੜ ਦੀ ਵਸੂਲੀ, 11,000 ਕਰੋੜ ਬਾਕੀ
ਅਦਾਲਤ ਵਲੋਂ ਝਟਕਾ
ਬ੍ਰਿਟੇਨ ਦੀ ਵੈਸਟਮਿੰਸਟਰ ਅਦਾਲਤ ਇਸ ਤੋਂ ਪਹਿਲਾਂ ਵੀ ਦੋਸ਼ੀ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਚੁੱਕੀ ਹੈ।
ਹਵਾਲਗੀ 'ਤੇ ਸੁਣਵਾਈ
ਹਾਲ ਹੀ 'ਚ ਬ੍ਰਿਟੇਨ ਦੀ ਅਦਾਲਤ ਨੇ ਚੱਲ ਰਹੀ ਹਵਾਲਗੀ ਦੀ ਸੁਣਵਾਈ ਨੂੰ 3 ਨਵੰਬਰ ਤੱਕ ਵਧਾ ਦਿੱਤਾ ਸੀ। ਦਰਅਸਲ ਭਗੌੜੇ ਕਾਰੋਬਾਰੀ ਨੇ ਆਪਣੇ ਹਵਾਲਗੀ ਦੇ ਆਦੇਸ਼ ਨੂੰ ਲੈ ਕੇ ਬ੍ਰਿਟੇਨ ਦੀ ਅਦਾਲਤ ਦਾ ਰੁਖ਼ ਕੀਤਾ ਸੀ। ਨੀਰਵ ਮੋਦੀ ਖ਼ਿਲਾਫ਼ ਇਹ ਮਾਮਲਾ ਭਾਰਤ ਦੀਆਂ ਦੋ ਸਮੂਹ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਵਿਜੀਲੈਂਸ ਡਾਇਰੈਕਟੋਰੇਟ ਨੇ ਦਰਜ ਕੀਤਾ ਸੀ।