IS ਨੇ ਲਈ ਲੰਡਨ ਹਮਲੇ ਦੀ ਜ਼ਿੰਮੇਵਾਰੀ

Sunday, Dec 01, 2019 - 03:28 AM (IST)

IS ਨੇ ਲਈ ਲੰਡਨ ਹਮਲੇ ਦੀ ਜ਼ਿੰਮੇਵਾਰੀ

ਬੇਰੂਤ/ਲੰਡਨ - ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐੱਸ.) ਨੇ ਲੰਡਨ 'ਚ ਸ਼ੁੱਕਰਵਾਰ ਨੂੰ ਲੰਡਨ ਬ੍ਰਿਜ਼ 'ਤੇ ਹੋਈ ਛੁਰੇਬਾਜ਼ੀ ਦੀ ਘਟਨਾ ਦੀ ਸ਼ਨੀਵਾਰ ਨੂੰ ਜ਼ਿੰਮੇਵਾਰੀ ਲਈ ਹੈ। ਇਸ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਆਈ. ਐੱਸ. ਨੇ ਆਪਣੇ ਖਿਲਾਫ ਕਈ ਦੇਸ਼ਾਂ ਦੇ ਸਮੂਹਾਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਲੰਡਨ ਹਮਲਾ ਕਰਨ ਵਾਲਾ ਵਿਅਕਤੀ ਇਸਲਾਮਕ ਸਟੇਟ ਦਾ ਲੜਾਕਾ ਸੀ ਅਤੇ ਉਸ ਨੇ ਗਠਜੋੜ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਜਵਾਬ 'ਚ ਅਜਿਹਾ ਕੀਤਾ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੁਲਸ ਅਧਿਕਾਰੀਆਂ ਵੱਲੋਂ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਸੀ। ਪੁਲਸ ਨੇ ਫਰਜ਼ੀ ਵਿਸਫੋਟਕ ਵਾਲੀ ਜੈਕੇਟ ਪਾਏ ਉਸ ਅੱਤਵਾਦੀ ਨੂੰ ਘਟਨਾ ਵਾਲੀ ਥਾਂ 'ਤੇ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਸੀ ਕਿ ਇਕ ਘਟਨਾ ਦੀ ਜਾਂਚ ਜਾਰੀ ਹੈ। ਉਥੇ ਹੀ ਇਸ ਘਟਨਾ 'ਚ ਜਿਥੇ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਸੀ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਵਾਪਰੀ।


author

Khushdeep Jassi

Content Editor

Related News