ਕੋਰੋਨਾ ਆਫਤ: ਮਾਰਚ ਤੋਂ ਜੂਨ ਦੌਰਾਨ ਯੂ.ਕੇ ''ਚ 649,000 ਕਾਮੇ ਹੋਏ ਵਿਹਲੇ

Friday, Jul 17, 2020 - 03:06 PM (IST)

ਕੋਰੋਨਾ ਆਫਤ: ਮਾਰਚ ਤੋਂ ਜੂਨ ਦੌਰਾਨ ਯੂ.ਕੇ ''ਚ 649,000 ਕਾਮੇ ਹੋਏ ਵਿਹਲੇ

ਲੰਡਨ (ਸਮਰਾ): ਕੋਰੋਨਾਵਾਇਰਸ ਮਹਾਮਾਰੀ ਕਾਰਨ ਲੱਗਭਗ ਸਾਰੀ ਦੁਨੀਆ 'ਚ ਹਰ ਖੇਤਰ ਨੂੰ ਵੱਡੀ ਢਾਅ ਲੱਗੀ ਹੈ ਅਤੇ ਸਾਰਿਆਂ ਦੀ ਆਰਥਿਕਤਾ 'ਚ ਖੜੋਤ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਮਾਰਚ ਤੋਂ ਲੈ ਕੇ ਜੂਨ ਤੱਕ ਬਰਤਾਨੀਆ 'ਚ ਵਰਕਰਾਂ ਨੂੰ ਹਜ਼ਾਰਾਂ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਇਨ੍ਹਾਂ ਮੱਧ ਵਰਗੀ ਪਰਿਵਾਰਾਂ ਦੀ ਆਰਥਿਕ ਹਾਲਤ ਬੇਹੱਦ ਮੰਦੀ ਹੋ ਗਈ। ਕੌਮੀ ਅੰਕੜਾ ਵਿਭਾਗ ਨੇ ਦੱਸਿਆ ਕਿ ਯੂ. ਕੇ. ਦੇ ਵਰਕਰਾਂ ਨੂੰ ਉਕਤ ਸਮੇਂ 'ਚ ਕਰੀਬ 649,000 ਵਰਕਰਾਂ ਨੂੰ ਤਨਖ਼ਾਹਾਂ ਤੋਂ ਵਿਰਵੇ ਰਹਿਣਾ ਪਿਆ।

ਪੜ੍ਹੋ ਇਹ ਅਹਿਮ ਖਬਰ-  ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਿਡਨੀ ਸ਼ਹਿਰ ਦੇ ਕਾਰੋਬਾਰੀਆਂ ਨੂੰ ਗ੍ਰਾਂਟ ਜਾਰੀ

ਇਸੇ ਦੌਰਾਨ ਪਿਛਲੇ ਮਹੀਨੇ ਵੀ ਤਨਖ਼ਾਹਦਾਰਾਂ ਨੂੰ ਕੰਮਾਂ ਤੋਂ ਵਾਂਝੇ ਹੋਣਾ ਪਿਆ ਹੈ। ਕੌਮੀ ਅੰਕੜਾ ਵਿਭਾਗ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਹ ਦੇਸ਼ ਦੀ ਆਰਥਿਕਤਾ ਦੇ ਨਿਘਾਰ ਦੀ ਨਿਸ਼ਾਨੀ ਹੈ। ਲੋਕਾਂ ਨੂੰ ਕੰਮ ਵੱਲ ਮੂੰਹ ਚੁੱਕ ਕੇ ਵੇਖਣਾ ਪੈ ਰਿਹਾ ਹੈ, ਕੰਮ ਘੰਟਿਆਂ ਦੀ ਦਰ ਵੀ ਘਟੀ ਹੈ ਅਤੇ ਇਸ 'ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਅੰਕੜਿਆਂ ਅਨੁਸਾਰ ਮਈ ਮਹੀਨੇ 'ਚ 5 ਲੱਖ ਤੋਂ ਵਧੇਰੇ ਲੋਕਾਂ ਨੂੰ ਇਸ ਕਰਕੇ ਕੰਮ ਨੂੰ ਅਲਵਿਦਾ ਆਖਣਾ ਪਿਆ ਕਿਉਂਕਿ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਸਨ ਮਿਲੀਆਂ। ਬੇਸ਼ੱਕ ਇਸ ਹਾਲਾਤ 'ਚ ਰੁਜ਼ਗਾਰ 'ਚ ਕਮਜ਼ੋਰੀ ਕਾਰਨ ਸਵੈ ਰੁਜ਼ਗਾਰ, ਪਾਰਟ ਟਾਈਮ ਕੰਮਕਾਜ ਆਪਣੇ ਪੈਰੀਂ ਖਲੋਣ 'ਚ ਆਨਾ ਕਾਨੀ ਕਰ ਰਿਹਾ ਹੈ। ਆਰਥਿਕ ਮਾਹਰਾਂ ਅਨੁਸਾਰ ਦੇਸ਼ ਦੀ ਆਰਥਿਕਤਾ ਨੂੰ ਲੀਹ ਉੱਪਰ ਲਿਆਉਣ ਲਈ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ 'ਚ ਸੁਧਾਰ ਦੀ ਬੇਹੱਦ ਲੋੜ ਹੈ ਜੋ ਬਿਨਾਂ ਜਨਤਕ ਸਹਿਯੋਗ ਦੇ ਨਾਮੁਮਕਿਨ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਵੱਲੋਂ ਚੀਨੀ ਕੰਪਨੀਆਂ ਦੇ ਕਾਮਿਆਂ 'ਤੇ ਵੀਜ਼ਾ ਪਾਬੰਦੀ ਲਾਉਣ ਦੀ ਤਿਆਰੀ 


author

Vandana

Content Editor

Related News