ਸ਼ੇਰ ਗਰੁੱਪ ਦੇ ਮੁੱਖ ਸੇਵਾਦਾਰ ਮੰਗਲ ਸਿੰਘ ਦਾ ਦੇਹਾਂਤ, ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

Friday, Jun 04, 2021 - 12:50 PM (IST)

ਸ਼ੇਰ ਗਰੁੱਪ ਦੇ ਮੁੱਖ ਸੇਵਾਦਾਰ ਮੰਗਲ ਸਿੰਘ ਦਾ ਦੇਹਾਂਤ, ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਲੰਡਨ (ਰਾਜਵੀਰ ਸਮਰਾ): ਗੁਰੂ ਤੇਗ ਬਹਾਦਰ ਗੁਰੂ ਘਰ ਲੈਸਟਰ ਵਿੱਚ ਸ਼ੇਰ ਗਰੁੱਪ ਦੇ ਬੈਨਰ ਹੇਠ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾਉਣ ਵਾਲੇ ਮੰਗਲ ਸਿੰਘ ਦਾ ਕਰੀਬ ਇਕ ਹਫ਼ਤਾ ਸਰੀਰਕ ਬੀਮਾਰੀ ਨਾਲ ਜੰਗ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ। ਉਹਨਾਂ ਦੇ ਸਦੀਵੀ ਵਿਛੋੜੇ ਨਾਲ ਲੈਸਟਰ ਦੇ ਪੰਜਾਬੀ ਭਾਈਚਾਰੇ ਨੂੰ ਹੀ ਨਹੀ ਸਗੋਂ ਦੇਸ਼ ਵਿਦੇਸ਼ ਵੱਸਦੇ ਸਮੁੱਚੇ ਭਾਈਚਾਰੇ ਨੂੰ ਹੀ ਬਹੁਤ ਅਸਹਿ ਸਦਮਾ ਪਹੁੰਚਿਆ ਹੈ। ਇਹ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ ਦੀ ਇੰਟਰਪੋਲ ਨੂੰ ਅਪੀਲ, ਗੁਪਤਾ ਭਰਾਵਾਂ ਖ਼ਿਲਾਫ਼ ਰੈੱਡ ਨੋਟਿਸ ਹੋਵੇ ਜਾਰੀ

ਸਿੱਖ ਭਾਈਚਾਰੇ ਵਿਚ ਉਹਨਾਂ ਦਾ ਬੜਾ ਆਦਰ ਸਤਿਕਾਰ ਸੀ, ਜਿਸ ਕਰਕੇ ਉਹਨਾਂ ਦੀ ਘਾਟ ਹਮੇਸ਼ਾ ਲਈ ਖਟਕਦੀ ਰਹੇਗੀ। ਜ਼ਿਕਰਯੋਗ ਹੈ ਕਿ ਮੰਗਲ ਸਿੰਘ, ਉਹ ਸ਼ੇਰ ਦਿਲ ਇਨਸਾਨ ਸਨ, ਜੋ ਇਰਾਦੇ ਦੇ ਪੱਕੇ ਅਤੇ ਕਥਨੀ ਕਰਨੀ ਦਾ ਪੂਰੇ ਸਨ। ਭਲੇ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਇਨਸਾਨ ਸਨ। ਮੰਗਲ ਸਿੰਘ ਦੀ ਮੌਤ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸਮਰਾ,ਹਰਮੀਤ ਸਿੰਘ ਗਿੱਲ, ਡਾ ਪਰਵਿੰਦਰ ਸਿੰਘ ਗਰਚਾ, ਡਾ ਦਵਿੰਦਰ ਸਿੰਘ ਕੂਨਰ, ਪ੍ਰੋ ਸ਼ਿੰਗਾਰਾ ਸਿੰਘ ਭੁੱਲਰ,ਸਰੂਪ ਸਿੰਘ ਚਿਤਰਕਾਰ ਨੇ ਗਹਿਰੇ ਦੁੱਖ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੰਗਲ ਸਿੰਘ ਦੇ ਪਰਿਵਾਰ ਲਈ ਇਹ ਇਕ ਬਹੁਤ ਔਖੀ ਘੜੀ ਹੈ, ਸਦਮਾ ਬਹੁਤ ਵੱਡਾ ਹੈ।


author

Vandana

Content Editor

Related News