ਕਸ਼ਮੀਰ ''ਚ ਸ਼ਾਂਤੀ ਸਥਾਪਿਤ ਕਰਨ ਲਈ ਮਲਾਲਾ ਨੇ UN ਨੂੰ ਕੀਤੀ ਅਪੀਲ

Sunday, Sep 15, 2019 - 03:07 PM (IST)

ਕਸ਼ਮੀਰ ''ਚ ਸ਼ਾਂਤੀ ਸਥਾਪਿਤ ਕਰਨ ਲਈ ਮਲਾਲਾ ਨੇ UN ਨੂੰ ਕੀਤੀ ਅਪੀਲ

ਲੰਡਨ (ਭਾਸ਼ਾ)— ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰ ਕਾਰਕੁੰਨ ਮਲਾਲਾ ਯੂਸਫਜ਼ਈ ਨੇ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਅਤੇ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣ ਵਿਚ ਮਦਦ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੀ ਅਪੀਲ ਕੀਤੀ। ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਪਾਬੰਦੀਆਂ ਲਗਾਉਣ ਦੇ ਬਾਅਦ ਤੋਂ ਹੀ ਪੂਰੀ ਘਾਟੀ ਵਿਚ ਆਮ ਜੀਵਨ ਪ੍ਰਭਾਵਿਤ ਹੈ। ਜ਼ਿਆਦਾਤਰ ਦੁਕਾਨਾਂ ਅਤੇ ਸਕੂਲ ਬੰਦ ਹਨ ਅਤੇ ਜਨਤਕ ਆਵਾਜਾਈ ਠੱਪ ਹੈ। 

 

ਮਲਾਲਾ ਨੇ ਕਿਹਾ,''ਮੈਂ ਯੂ.ਐੱਨ.ਜੀ.ਏ. ਦੇ ਨੇਤਾਵਾਂ ਅਤੇ ਹੋਰਾਂ ਨੂੰ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਦੀ ਦਿਸ਼ਾ ਵਿਚ ਕੰਮ ਕਰਨ, ਕਸ਼ਮੀਰੀਆਂ ਦੀ ਆਵਾਜ਼ ਸੁਣਨ ਅਤੇ ਬੱਚਿਆਂ ਨੂੰ ਮੁੜ ਸਕੂਲ ਭੇਜਣ ਵਿਚ ਮਦਦ ਕਰਨ ਦੀ ਅਪੀਲ ਕਰਦੀ ਹਾਂ।'' 22 ਸਾਲਾ ਮਲਾਲਾ ਨੇ ਕਿਹਾ ਕਿ ਉਹ ਉਨ੍ਹਾਂ ਰਿਪੋਰਟਾਂ ਨਾਲ ਚਿੰਤਤ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 40 ਦਿਨ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਬੱਚੇ ਸਕੂਲ ਨਹੀਂ ਜਾ ਸਕੇ ਹਨ, ਕੁੜੀਆਂ ਘਰੋਂ ਨਿਕਲਣ ਵਿਚ ਡਰ ਰਹੀਆਂ ਹਨ। 

ਮਲਾਲਾ ਨੇ ਟਵੀਟ ਕੀਤਾ,''ਮੈਂ ਕਸ਼ਮੀਰ ਵਿਚ ਰਹਿਣ ਵਾਲੀਆਂ ਕੁੜੀਆਂ ਨਾਲ ਸਿੱਧੇ ਗੱਲਬਾਤ ਕਰਨਾ ਚਾਹੁੰਦੀ ਹਾਂ। ਕਸ਼ਮੀਰ ਵਿਚ ਸੰਚਾਰ ਮਾਧਿਅਮਾਂ 'ਤੇ ਲੱਗੀਆਂ ਪਾਬੰਦੀਆਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਬਹੁਤ ਸਾਰੇ ਲੋਕਾਂ ਨੂੰ ਕਾਫੀ ਕੰਮ ਕਰਨ ਪਿਆ। ਕਸ਼ਮੀਰੀ ਦੁਨੀਆ ਤੋਂ ਕਟੇ ਹੋਏ ਹਨ ਅਤੇ ਉਹ ਆਪਣੀ ਗੱਲ ਨਹੀਂ ਰੱਖ ਪਾ ਰਹੇ ਹਨ। ਕਸ਼ਮੀਰ ਨੂੰ ਬੋਲਣ ਦਿਓ।''

 


author

Vandana

Content Editor

Related News