ਲੰਡਨ: ਹੀਰਿਆਂ ਨੂੰ ਪੱਥਰਾਂ ਨਾਲ ਬਦਲ ਕੇ ਕੀਤੀ ਚੋਰੀ ਦੇ ਮਾਮਲੇ ''ਚ ਜੇਲ੍ਹ

Thursday, Jul 29, 2021 - 03:41 PM (IST)

ਲੰਡਨ: ਹੀਰਿਆਂ ਨੂੰ ਪੱਥਰਾਂ ਨਾਲ ਬਦਲ ਕੇ ਕੀਤੀ ਚੋਰੀ ਦੇ ਮਾਮਲੇ ''ਚ ਜੇਲ੍ਹ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਵਿੱਚ ਇੱਕ ਗਹਿਣਿਆਂ ਦੀ ਦੁਕਾਨ 'ਤੇ ਫਿਲਮੀ ਸਟਾਈਲ ਵਿੱਚ ਬੇਸ਼ਕੀਮਤੀ ਹੀਰਿਆਂ ਨੂੰ ਛੋਟੇ ਪੱਥਰਾਂ ਨਾਲ ਬਦਲ ਕੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ 60 ਸਾਲਾ ਬੀਬੀ ਨੂੰ ਸਾਢੇ ਪੰਜ ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੇ ਮੇਅਫੈਅਰ ਵਿੱਚ ਬੂਡਲਜ਼ ਨਾਮ ਦੀ ਗਹਿਣਿਆਂ ਦੀ ਦੁਕਾਨ ਤੋਂ ਤਕਰੀਬਨ 4.2 ਮਿਲੀਅਨ ਪੌਂਡ ਮੁੱਲ ਦੇ ਹੀਰੇ ਚੋਰੀ ਕਰਨ ਲਈ ਲੂਲੂ ਲਕਾਤੋਸ ਨਾਮ ਦੀ ਬੀਬੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਲੰਡਨ ਦੀ ਸਾਊਥਵਰਕ ਕ੍ਰਾਊਨ ਕੋਰਟ ਵਿੱਚ ਮੁਕੱਦਮਾ ਚੱਲਣ ਤੋਂ ਬਾਅਦ ਬੁੱਧਵਾਰ ਨੂੰ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ। 

 

PunjabKesari

ਇਸ ਚੋਰੀ ਲਈ ਅਤੇ ਰੂਸੀ ਖਰੀਦਦਾਰਾਂ ਦੇ ਸਮੂਹ ਲਈ ਸੱਤ ਹੀਰਿਆਂ ਦੀ ਖਰੀਦਦਾਰੀ ਲਈ ਲਕਾਤੋਸ 10 ਮਾਰਚ, 2016 ਨੂੰ ਬੂਡਲਜ਼ ਨਾਮ ਦੀ ਗਹਿਣਿਆਂ ਦੀ ਦੁਕਾਨ 'ਤੇ ਗਈ।  ਉਸ ਦੁਆਰਾ ਰਤਨਾਂ ਦਾ ਮੁਆਇਨਾ ਕੀਤਾ ਗਿਆ, ਜਿਸ ਵਿੱਚ ਇੱਕ 20 ਕੈਰੇਟ ਦਾ ਦਿਲ ਦੇ ਆਕਾਰ ਵਾਲਾ ਹੀਰਾ, ਜਿਸ ਦੀ ਕੀਮਤ 2.2 ਮਿਲੀਅਨ ਪੌਂਡ ਤੋਂ ਵੀ ਜ਼ਿਆਦਾ ਹੈ ਸ਼ਾਮਲ ਸੀ। ਬੀਬੀ ਦੁਆਰਾ ਹੀਰਿਆਂ ਨੂੰ ਦੇਖਣ ਉਪਰੰਤ ਦੁਕਾਨਦਾਰ ਨੇ ਹੀਰਿਆਂ ਦੀ ਥੈਲੀ ਨੂੰ ਲਾਕ ਵਾਲੇ ਬੈਗ ਵਿੱਚ ਰੱਖਿਆ ਪਰ ਜਦੋਂ ਅਗਲੇ ਦਿਨ ਬੂਡਲਜ਼ ਦੇ ਰਤਨ ਮਾਹਰ ਦੁਆਰਾ ਸ਼ੱਕੀ ਹੋਣ 'ਤੇ ਬੈਗ ਦਾ ਐਕਸ-ਰੇ ਕੀਤਾ ਤਾਂ ਉਸ ਵਿੱਚੋਂ ਸੱਤ ਸਧਾਰਣ ਛੋਟੇ ਪੱਥਰ ਮਿਲੇ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦਾ ਅਹਿਮ ਫ਼ੈਸਲਾ, ਭਾਰਤ ਤੋਂ ਚੋਰੀ ਕਲਾਕ੍ਰਿਤੀਆਂ ਕਰੇਗਾ ਵਾਪਸ

ਮੁਕੱਦਮੇ ਅਨੁਸਾਰ ਲਕਾਤੋਸ ਨੇ ਚਲਾਕੀ ਨਾਲ ਹੀਰਿਆਂ ਦੀ ਥੈਲੀ ਬੈਗ ਵਿੱਚ ਰੱਖਣ ਤੋਂ ਪਹਿਲਾਂ ਇੱਕ ਬੀਬੀ ਦੀ ਮਦਦ ਨਾਲ ਕੰਕਰਾਂ ਵਾਲੀ ਥੈਲੀ ਨਾਲ ਬਦਲ ਦਿੱਤੀ ਸੀ ਜੋ ਕਿ ਇੱਕੋ ਤਰ੍ਹਾਂ ਦੀਆਂ ਸਨ। ਇਸ ਚੋਰੀ ਦਾ ਪਤਾ ਲੱਗਣ ਤੱਕ, ਲਕਾਤੋਸ ਅਤੇ ਉਸਦੇ ਸਹਿਯੋਗੀ  ਫਰਾਂਸ ਭੱਜ ਗਏ ਸਨ। ਇਸ ਬੀਬੀ ਨੂੰ ਪਿਛਲੇ ਸਾਲ ਸਤੰਬਰ ਵਿੱਚ ਯੂਰਪੀਅਨ ਗ੍ਰਿਫ਼ਤਾਰੀ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਕੱਦਮੇ ਦੀ ਸੁਣਵਾਈ ਲਈ ਬ੍ਰਿਟੇਨ ਵਾਪਸ ਲਿਆਂਦਾ ਗਿਆ ਸੀ। ਲਕਾਤੋਸ ਨਾਲ ਕੰਮ ਕਰਨ ਵਾਲੇ ਦੋ ਆਦਮੀਆਂ ਨੂੰ ਵੀ ਚੋਰੀ ਦੀ ਸਾਜਿਸ਼ ਰਚਣ ਲਈ ਦੋਸ਼ੀ ਮੰਨਦਿਆਂ 3 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦਕਿ ਪੁਲਸ ਅਜੇ ਵੀ ਇਸ ਚੋਰੀ ਵਿੱਚ ਦੋ ਹੋਰ ਬੀਬੀਆਂ ਦੇ ਹੋਣ ਬਾਰੇ ਜਾਂਚ ਕਰ ਰਹੀ ਹੈ।


author

Vandana

Content Editor

Related News