ਲੰਡਨ : ਦੁਬਈ ਦੇ ਸ਼ਾਸਕ ਅਤੇ ਪਤਨੀ ਹਯਾ ''ਚ ਬੱਚਿਆਂ ਨੂੰ ਲੈ ਕੇ ਮੁਕੱਦਮਾ

Tuesday, Jul 30, 2019 - 05:48 PM (IST)

ਲੰਡਨ : ਦੁਬਈ ਦੇ ਸ਼ਾਸਕ ਅਤੇ ਪਤਨੀ ਹਯਾ ''ਚ ਬੱਚਿਆਂ ਨੂੰ ਲੈ ਕੇ ਮੁਕੱਦਮਾ

ਲੰਡਨ (ਭਾਸ਼ਾ)— ਦੁਬਈ ਦੇ ਸ਼ਾਸਕ ਅਤੇ ਉਨ੍ਹਾਂ ਤੋਂ ਵੱਖ ਹੋਈ ਪਤਨੀ ਵਿਚਾਲੇ ਬੱਚਿਆਂ ਦੀ ਦੇਖਭਾਲ ਨੂੰ ਲੈ ਕੇ ਲੰਡਨ ਦੀ ਇਕ ਅਦਾਲਤ ਵਿਚ ਅਗਲੇ ਦੋ ਦਿਨ ਮੁਕੱਦਮਾ ਚੱਲੇਗਾ। ਬ੍ਰਿਟੇਨ ਦੇ ਹਾਈ ਕੋਰਟ ਵਿਚ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਸ਼ਹਿਜਾਦੀ ਹਯਾ ਵਿਚ ਮੁਕੱਦਮਾ ਅੱਜ ਮਤਲਬ ਮੰਗਲਵਾਰ ਨੂੰ ਸ਼ੁਰੂ ਹੋਵੇਗਾ। 

ਸ਼ਹਿਜਾਦੀ ਹਯਾ ਜੌਰਡਨ ਦੇ ਮਰਹੂਮ ਸ਼ਾਹ ਹੁਸੈਨ ਦੀ ਬੇਟੀ ਹੈ। ਦੋਹਾਂ ਵਿਚ ਮਾਮਲਾ ਦੋ ਬੱਚਿਆਂ ਦੀ ਦੇਖਭਾਲ ਦਾ ਹੈ। ਸ਼ਹਿਜਾਦੀ ਨੇ ਦੁਬਈ ਛੱਡ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਬਹਿਰੀਨ ਵਿਚ ਹੈ। ਗੌਰਤਲਬ ਹੈ ਕਿ ਸ਼ੇਖ ਮੁਹੰਮਦ ਅਤੇ ਸ਼ਹਿਜਾਦੀ ਹਯਾ ਵਿਚਾਲੇ ਟਕਰਾਅ ਦੁਬਈ ਦੇ ਸ਼ਾਹੀ ਪਰਿਵਾਰ ਲਈ ਮੁਸੀਬਤ ਦਾ ਨਵਾਂ ਸੰਕੇਤ ਹੋ ਸਕਦਾ ਹੈ।


author

Vandana

Content Editor

Related News