ਰਾਹਤ ਦੀ ਖ਼ਬਰ, ਲੰਡਨ ''ਚ ਛੇ ਮਹੀਨਿਆਂ ''ਚ ਕੋਰੋਨਾ ਕਾਰਨ ਕੋਈ ਮੌਤ ਨਹੀਂ

Tuesday, Mar 30, 2021 - 06:12 PM (IST)

ਰਾਹਤ ਦੀ ਖ਼ਬਰ, ਲੰਡਨ ''ਚ ਛੇ ਮਹੀਨਿਆਂ ''ਚ ਕੋਰੋਨਾ ਕਾਰਨ ਕੋਈ ਮੌਤ ਨਹੀਂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਧਾਨੀ ਲੰਡਨ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਹਜਾਰਾਂ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਪਰ ਹੁਣ ਵਾਇਰਸ ਦੇ ਘੱਟ ਰਹੇ ਪ੍ਰਭਾਵ ਕਾਰਨ ਅਧਿਕਾਰਤ ਅੰਕੜਿਆਂ ਅਨੁਸਾਰ ਲੰਡਨ 'ਚ ਛੇ ਮਹੀਨਿਆਂ ਵਿੱਚ ਪਹਿਲੀ ਵਾਰ ਕੋਈ ਨਵੀਂ ਕੋਵਿਡ ਮੌਤ ਦਰਜ ਨਹੀਂ ਹੋਈ ਹੈ। ਪਬਲਿਕ ਹੈਲਥ ਇੰਗਲੈਂਡ (ਪੀ ਐਚ ਈ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੰਡਨ ਵਿੱਚ 28 ਮਾਰਚ ਦਿਨ ਐਤਵਾਰ ਨੂੰ ਸਕਾਰਾਤਮਕ ਕੋਰੋਨਾ ਵਾਇਰਸ ਟੈਸਟ ਤੋਂ 28 ਦਿਨਾਂ ਦੇ ਅੰਦਰ ਅੰਦਰ ਕੋਈ ਨਵੀਂ ਮੌਤ ਦਰਜ ਨਹੀਂ ਕੀਤੀ ਗਈ। 

ਲੰਡਨ ਵਿੱਚ ਆਮ ਤੌਰ 'ਤੇ ਪੂਰੇ ਯੂਕੇ ਦੀਆਂ ਕੋਵਿਡ ਮੌਤਾਂ ਦਾ 12% ਹਿੱਸਾ ਦਰਜ਼ ਹੈ ਅਤੇ ਪਿਛਲੇ ਸਾਲ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਇੱਥੇ ਇੱਕ ਦਿਨ ਵਿੱਚ ਲਗਭਗ 230 ਮੌਤਾਂ ਹੋਈਆਂ ਸਨ। ਐਤਵਾਰ ਨੂੰ ਪੂਰੇ ਬ੍ਰਿਟੇਨ ਵਿੱਚ 19 ਹੋਰ ਕੋਵਿਡ ਮੌਤਾਂ ਹੋਈਆਂ, ਜਦੋਂ ਕਿ ਇੱਥੇ ਵਾਇਰਸ ਦੇ 3,862 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ 17 ਸਤੰਬਰ ਤੋਂ ਬਾਅਦ ਦਾ ਸਭ ਤੋਂ ਘੱਟ ਅੰਕੜਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਖ਼ਿਲਾਫ਼ ਜੰਗ 'ਚ ਬਾਈਡੇਨ ਦਾ ਵੱਡਾ ਐਲਾਨ, 19 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਇਹ ਰਣਨੀਤੀ

ਪੀ ਐਚ ਈ ਅੰਕੜਿਆਂ ਅਨੁਸਾਰ ਲੰਡਨ ਵਿੱਚ ਹੁਣ ਯੂਕੇ 'ਚ ਦੂਜੀ ਸਭ ਤੋਂ ਘੱਟ ਕੋਵਿਡ ਮੌਤ ਦਰ ਹੈ, ਜਿਸ ਵਿੱਚ ਪ੍ਰਤੀ 100,000 ਲੋਕਾਂ ਵਿੱਚ 172 ਮੌਤਾਂ ਹੁੰਦੀਆਂ ਹਨ ਅਤੇ ਦੱਖਣੀ ਪੱਛਮ ਵਿੱਚ ਇਹ ਦਰ ਪ੍ਰਤੀ 100,000 ਵਿੱਚ 120.2 ਮੌਤਾਂ ਨਾਲ ਸਭ ਤੋਂ ਘੱਟ ਹੈ। ਜਦਕਿ ਉੱਤਰ ਪੱਛਮ ਵਿੱਚ ਇਸ ਵੇਲੇ ਯੂਕੇ 'ਚ 241.8 ਪ੍ਰਤੀ 100,000 ਦੇ ਨਾਲ, ਸਭ ਤੋਂ ਵੱਧ ਕੋਵਿਡ ਮੌਤ ਦਰ ਹੈ। ਵਾਇਰਸ ਦੇ ਘੱਟ ਰਹੇ ਪ੍ਰਭਾਵ ਅਤੇ ਕੋਰੋਨਾ ਟੀਕਾਕਰਨ ਕਾਰਨ ਸਰਕਾਰ ਵੱਲੋਂ ਤਾਲਾਬੰਦੀ ਵਿੱਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ।

ਨੋਟ- ਲੰਡਨ 'ਚ ਛੇ ਮਹੀਨਿਆਂ 'ਚ ਕੋਰੋਨਾ ਕਾਰਨ ਕੋਈ ਮੌਤ ਨਹੀਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News