ਲੰਡਨ ''ਚ ਕਾਮਨਵੈਲਥ ਨਰਸਾਂ ਦੇ ਸਨਮਾਨ ''ਚ ਬੁੱਤ ਦਾ ਉਦਘਾਟਨ

Saturday, Sep 11, 2021 - 04:45 PM (IST)

ਲੰਡਨ ''ਚ ਕਾਮਨਵੈਲਥ ਨਰਸਾਂ ਦੇ ਸਨਮਾਨ ''ਚ ਬੁੱਤ ਦਾ ਉਦਘਾਟਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿਚ ਵਿੰਡਰਸ਼ ਅਤੇ ਕਾਮਨਵੈਲਥ ਐੱਨ. ਐੱਚ. ਐੱਸ. ਨਰਸਾਂ ਅਤੇ ਦਾਈਆਂ ਦੇ ਯਤਨਾਂ ਅਤੇ ਸੇਵਾ ਦੀ ਯਾਦ ਦੇ ਸਨਮਾਨ ਵਿਚ ਇਕ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਉੱਤਰੀ ਲੰਡਨ ਵਿਚ ਸ਼ੁੱਕਰਵਾਰ ਨੂੰ ਵਿਰਾਸਤੀ ਆਰਗੇਨਾਈਜੇਸ਼ਨ ਨੂਬੀਅਨ ਜਾਕ ਵੱਲੋਂ ਇਸਲਿੰਗਟਨ ਕੌਂਸਲ ਅਤੇ ਵਟਿੰਗਟਨ ਹੈਲਥ ਐੱਨ. ਐੱਚ. ਐੱਸ. ਟਰੱਸਟ ਦੇ ਸਹਿਯੋਗ ਨਾਲ ਇਸ ਸਮਾਰਕ ਦਾ ਦਰਸ਼ਕਾਂ ਲਈ ਉਦਘਾਟਨ ਕੀਤਾ ਗਿਆ।

ਇਸ ਮੌਕੇ ਇਸਲਿੰਗਟਨ ਦੇ ਮੇਅਰ ਕੌਂਸਲਰ ਟ੍ਰੋਯ ਗੈਲਾਘੇਰ, ਖੇਤਰ ਦੇ ਐੱਮ. ਪੀ. ਜੇਰੇਮੀ ਕੋਰਬੀਨ, ਐੱਨ. ਐੱਚ. ਐੱਸ. ਸਟਾਫ਼ ਅਤੇ ਸਾਬਕਾ ਨਰਸਾਂ ਹਾਜ਼ਰ ਸਨ। ਦੱਸਣਯੋਗ ਹੈ ਕਿ ਕਾਮਨਵੈਲਥ ਖੇਤਰਾਂ ਤੋਂ ਲਗਭਗ 40,000 ਨਰਸਾਂ ਅਤੇ ਦਾਈਆਂ 1948 ਤੋਂ 1973 ਤੱਕ ਯੂਕੇ ਆਈਆਂ ਸਨ ਤਾਂ ਜੋ ਇੱਥੇ ਐੱਨ. ਐੱਚ. ਐੱਸ. ਦੀ ਮਦਦ ਕੀਤੀ ਜਾ ਸਕੇ। ਉਸ ਵੇਲੇ ਸਿਹਤ ਵਿਭਾਗ ਨੂੰ ਲੋੜੀਂਦੇ ਸਟਾਫ਼ ਦੀ ਭਰਤੀ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਨ੍ਹਾਂ ਨਰਸਾਂ ਦਾ ਸਮਰਪਣ ਅਤੇ ਸੇਵਾ ਇਕ ਮਿਸਾਲ ਸੀ। ਨੂਬੀਅਨ ਜਾਕ ਦੇ ਸੰਸਥਾਪਕ ਡਾ: ਜੈਕ ਬੇਉਲਾ ਅਨੁਸਾਰ ਇਸ ਮੂਰਤੀ ਦਾ ਉਦਘਾਟਨ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਅਤੇ ਟੀਮ ਦੇ ਯਤਨਾਂ ਦਾ ਨਤੀਜਾ ਹੈ। ਇਹ ਮੂਰਤੀ ਨੂਬੀਅਨ ਜਾਕ ਫੰਡਰੇਜ਼ਿੰਗ ਮੁਹਿੰਮ ਦੀ ਕਮਾਈ ਦੀ ਵਰਤੋਂ ਕਰਦਿਆਂ ਬਣਾਈ ਗਈ ਸੀ, ਜਿਸ ਨੇ ਲਗਭਗ 100,000 ਪੌਂਡ ਇਕੱਠੇ ਕੀਤੇ ਹਨ।


author

cherry

Content Editor

Related News