ਕੋਵਿਡ-19 : ਬ੍ਰਿਟੇਨ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਲਾਕਡਾਊਨ, PM ਜਾਨਸਨ ਨੇ ਕੀਤਾ ਐਲਾਨ
Friday, Mar 20, 2020 - 11:51 PM (IST)
ਲੰਡਨ - ਬਿ੍ਰਟੇਨ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਾਕਡਾਊਨ ਦਾ ਐਲਾਨ ਕੀਤਾ ਹੈ। ਬਿ੍ਰਟੇਨ ਵਿਚ ਅੱਜ 12 ਵਜੇ ਤੋਂ ਬਾਅਦ ਲਾਕਡਾਊਨ ਲਾਗੂ ਹੋਵੇਗਾ। ਇਸ ਦੇ ਤਹਿਤ ਅੱਜ ਰਾਤ ਤੋਂ ਬਿ੍ਰਟੇਨ ਵਿਚ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਨਾਲ ਬੰਦ ਹੋਣਗੀਆਂ। ਦੱਸ ਦਈਏ ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਬੋਰਿਸ ਜਾਨਸਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ। PM ਜਾਨਸਨ ਨੇ ਅੱਜ (20 ਮਾਰਚ) ਪ੍ਰੈਸ ਕਾਨਫਰੰਸ ਕਰ ਲਾਕਡਾਊਨ ਦਾ ਐਲਾਨ ਕਰਦੇ ਹੋਏ ਆਖਿਆ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਅੱਜ ਰਾਤ 12 ਵਜੇ ਤੋਂ ਬਾਅਦ ਸਾਰੇ ਪੱਬ, ਬਾਰ, ਰੈਸਤਰਾਂ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਸਾਡੇ ਨਾਗਰਿਕ ਇਸ ਦੀ ਲਪੇਟ ਵਿਚ ਨਾ ਸਕਣ।
ਉਨ੍ਹਾਂ ਅੱਗੇ ਆਖਿਆ ਕਿ ਇਨ੍ਹਾਂ ਵਿਚ ਸਿਨੇਮਾ, ਥੀਏਟਰ, ਜਿਮ ਅਤੇ ਸਪੋਰਟ ਸੈਂਟਰ ਜਿੰਨੀ ਜਲਦੀ ਬੰਦ ਹੋਣ ਉਨ੍ਹਾਂ ਚੰਗਾ ਹੈ ਅਤੇ ਕੱਲ ਤੋਂ ਇਹ ਸਭ ਤੋਂ ਨਹੀਂ ਖੁਲਣਗੇ। ਦੱਸ ਦਈਏ ਕਿ ਬੋਰਿਸ ਜਾਨਸਨ ਨੇ ਕੋਰੋਨਾਵਾਇਰਸ ਦੇ ਵੱਧਦੇ ਖਤਰੇ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ। ਉਥੇ ਹੀ ਬਿ੍ਰਟੇਨ ਵਿਚ ਹੁਣ ਤੱਕ ਇਸ ਵਾਇਰਸ ਕਾਰਨ 188 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3269 ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 65 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ। ਦੱਸ ਦਈਏ ਇਟਲੀ, ਸਪੇਨ ਫਰਾਂਸ ਤੋਂ ਬਾਅਦ ਹੁਣ ਬਿ੍ਰਟੇਨ ਵਿਚ ਅੱਜ ਰਾਤ 12 ਵਜੇ ਤੋਂ ਲਾਕਡਾਊਨ ਸ਼ੁਰੂ ਹੋ ਜਾਵੇਗਾ। ਉਥੇ ਹੀ ਇਟਲੀ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਅਤੇ ਪੂਰੇ ਯੂਰਪ ਵਿਚ 5000 ਤੋਂ ਜ਼ਿਆਦਾ ਅਤੇ ਪੂਰੀ ਦੁਨੀਆ ਵਿਚ 11193 ਲੋਕਾਂ ਦੀ ਮੌਤ ਹੋ ਚੁੱਕੀ ਹੈ।