ਮਕਾਊ 'ਚ ਕੋਰੋਨਾ ਨੂੰ ਰੋਕਣ ਲਈ 5 ਦਿਨਾਂ ਲਈ ਹੋਰ ਵਧਾਇਆ ਗਿਆ ਲਾਕਡਾਊਨ

07/16/2022 7:29:58 PM

ਹਾਂਗਕਾਂਗ-ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਚੀਨ ਦੇ ਸ਼ਹਿਰ ਮਕਾਊ ਨੇ ਇਨਫੈਕਸ਼ਨ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਲਾਕਡਾਊਨ ਪੰਜ ਦਿਨਾਂ ਲਈ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ 'ਚ 23 ਜੁਲਾਈ ਤੱਕ ਉਦਯੋਗ ਅਤੇ ਵਪਾਰਕ ਕੰਪਨੀਆਂ ਬੰਦ ਰਹਿਣਗੀਆਂ। ਇਹ ਲਾਕਡਾਊਨ 11 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਉਸ ਨੂੰ ਇਸ ਐਤਵਾਰ ਨੂੰ ਖਤਮ ਹੋਣਾ ਸੀ।

ਇਹ ਵੀ ਪੜ੍ਹੋ :ਆਪਣਾ ਬੋਰਡਿੰਗ ਪਾਸ ਸੋਸ਼ਲ ਮੀਡੀਆ 'ਤੇ ਨਾ ਕਰੋ ਪੋਸਟ : ਦੁਬਈ ਪੁਲਸ

ਲਾਕਡਾਊਨ ਤਹਿਤ ਅਧਿਕਾਰੀਆਂ ਨੇ ਹੋਟਲ-ਰੈਸਟੋਰੈਂਟ 'ਚ ਖਾਣ-ਪੀਣ 'ਤੇ ਪਾਬੰਦੀ ਲੱਗਾ ਦਿੱਤੀ ਹੈ ਅਤੇ ਹੁਕਮ ਦਿੱਤਾ ਹੈ ਕਿ ਜਦੋੰ ਤੱਕ ਬਹੁਤ ਜ਼ਰੂਰੀ ਨਾ ਹੋਵੇ, ਲੋਕ ਘਰੋਂ ਬਾਹਰ ਨਾਲ ਨਿਕਲਣ। ਜਿਨ੍ਹਾਂ ਦਾ ਜਾਣਾ ਜ਼ਰੂਰੀ ਹੈ ਉਹ ਕੇ.ਐੱਨ.95 ਮਾਸਕ ਜਾਂ ਉਸ ਤਰ੍ਹਾਂ ਦਾ ਕੋਈ ਹੋਰ ਮਾਸਕ ਲੱਗਾ ਕੇ ਜਾਵੇ। ਮਕਾਊ 'ਚ ਕੋਰੋਨਾ ਇਨਫੈਕਸ਼ਨ ਦਾ ਮੌਜੂਦਾ ਸੰਕਟ 18 ਜੂਨ ਤੋਂ ਸ਼ੁਰੂ ਹੋਇਆ ਅਤੇ ਹੁਣ ਤੱਕ 1700 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸ਼ਹਿਰ 'ਚ ਸ਼ੁੱਕਰਵਾਰ ਨੂੰ 31 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਸ਼ਹਿਰ ਦੀ ਆਬਾਦੀ 6,80,000 ਹੈ।

ਇਹ ਵੀ ਪੜ੍ਹੋ :ਕਿਸੇ ਦਾ ਵੀ ਸਮਰਥਨ ਕਰੋ ਪਰ ਸੁਨਕ ਦਾ ਨਹੀਂ : ਜਾਨਸਨ ਨੇ ਸਹਿਯੋਗੀਆਂ ਨੂੰ ਕਿਹਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News