‘ਬ੍ਰਿਟੇਨ ’ਚ ਕੋਵਿਡ-19 ਕਾਰਣ ਲਾਕਡਾਊਨ ’ਚ ਹੋਰ ਵਧ ਸਕਦੀਆਂ ਹਨ ਪਾਬੰਦੀਆਂ’

Sunday, Jan 03, 2021 - 10:11 PM (IST)

‘ਬ੍ਰਿਟੇਨ ’ਚ ਕੋਵਿਡ-19 ਕਾਰਣ ਲਾਕਡਾਊਨ ’ਚ ਹੋਰ ਵਧ ਸਕਦੀਆਂ ਹਨ ਪਾਬੰਦੀਆਂ’

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਮੌਜੂਦਾ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾ ਸਕਦਾ ਹੈ ਕਿਉਂਕਿ ਦੇਸ਼ ਕੋਰੋਨਾ ਵਾਇਰਸ ਦੇ ਨਵੇਂ ਰੂਪ (ਸਟ੍ਰੇਨ) ਨਾਲ ਜੂਝ ਰਿਹਾ ਹੈ। ਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਕਾਰਣ ਅਧਿਆਪਕ ਸੰਗਠਨ ਕੁਝ ਹਫਤਿਆਂ ਲਈ ਦੇਸ਼ ਭਰ ’ਚ ਸਾਰੇ ਸਕੂਲਾਂ ਨੂੰ ਬੰਦ ਕਰਨ ਦੀ ਅਪੀਲ ਕਰ ਰਹੇ ਹਨ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਜਾਨਸਨ ਨੇ ਕਿਹਾ ਕਿ ਮਾਪਿਆਂ ਨੂੰ ਸੋਮਵਾਰ ਤੋਂ ਆਪਣੇ ਬੱਚਿਆਂ ਨੂੰ ਉਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਭੇਜਣਾ ਚਾਹੀਦਾ ਜਿਥੇ ਖੁੱਲ੍ਹੇ ਹੋਏ ਸਨ ਕਿਉਂਕਿ ਖਤਰਨਾਕ ਵਾਇਰਸ ਨਾਲ ਬੱਚਿਆਂ ਨੂੰ ਖਤਰਾ ‘ਕਾਫੀ ਘੱਟ’ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤਿਆਂ ’ਚ ਲੋਕਾਂ ਲਈ ਸਖਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ ਕਿਉਂਕਿ ਦੇਸ਼ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ’ਚ ਇਸ ਹਫਤੇ 57,725 ਦਾ ਵਾਧਾ ਹੋਇਆ, ਉੱਥੇ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ ਕਰੀਬ 75,000 ਹੋ ਗਈ।

ਲਾਕਡਾਊਨ ਦੇ ਬਾਰੇ ’ਚ ਪੁੱਛੇ ਜਾਣ ’ਤੇ ਜਾਨਸਨ ਨੇ ਬੀ.ਬੀ.ਸੀ. ਨੂੰ ਕਿਹਾ ਕਿ ਪਾਬੰਦੀਆਂ ਹੋ ਸਖਤ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਅਗਲੇ ਕੁਝ ਹਫਤਿਆਂ ’ਚ ਸਾਨੂੰ ਚੀਜ਼ਾਂ ਨੂੰ ਹੋਰ ਸਖਤ ਕਰਨਾ ਹੋਵੇਗਾ। ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੇਰਾ ਮੰਨਣਾ ਹੈ ਕਿ ਪੂਰਾ ਦੇਸ਼ ਇਸ ਨਾਲ ਸਹਿਮਤ ਹੋਵੇਗਾ। ਸਾਨੂੰ ਕਈ ਉਪਾਅ ਕਰਨੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ‘ਸਕੂਲ ਸੁਰੱਖਿਅਤ’ ਹਨ, ਬੱਚਿਆਂ ਤੇ ਮੁਲਾਜ਼ਮਾਂ ਨੂੰ ਘੱਟ ਖਤਰਾ ਹੈ ਅਤੇ ਸਿੱਖਿਆ ਦੇ ਲਾਭ ਬਹੁਤ ਜ਼ਿਆਦਾ ਹਨ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News