ਅਫਗਾਨਿਸਤਾਨ ''ਚ ਹਵਾਈ ਹਮਲਿਆਂ ਦੌਰਾਨ 5 ਅੱਤਵਾਦੀ ਢੇਰ

05/22/2019 5:44:03 PM

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਸੂਬੇ ਖੋਸਤ 'ਚ ਹਵਾਈ ਫੌਜ ਦੇ ਹਮਲਿਆਂ 'ਚ ਪੰਜ ਅੱਤਵਾਦੀ ਮਾਰੇ ਗਏ। ਅਫਗਾਨਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪ੍ਰੈਜ਼ੀਡੈਂਸ਼ੀਅਲ ਇੰਫਾਰਮੇਸ਼ਨ ਕੋਆਰਡੀਨੇਸ਼ਨ ਸੈਂਟਰ ਤਵਾਹਿਦ ਨੇ ਆਪਣੇ ਬਿਆਨ 'ਚ ਕਿਹਾ ਕਿ ਖੋਸਤ ਦੇ ਸਾਬਰੀ ਜ਼ਿਲੇ 'ਚ ਹਵਾਈ ਫੌਜ ਨੇ ਮੰਗਲਵਾਰ ਨੂੰ ਹਵਾਈ ਹਮਲਾ ਕੀਤਾ। ਹਮਲੇ 'ਚ ਕਿਸੇ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਬਿਆਨ ਮੁਤਾਬਕ ਦੇਸ਼ ਦੀ ਰਾਜਧਾਨੀ ਕਾਬੁਲ ਦੇ ਸੁਰਾਬੀ ਜ਼ਿਲੇ 'ਚ ਅਫਗਾਨਿਸਤਾਨ ਸੁਰੱਖਿਆ ਬਲਾਂ ਦੀ ਤਲਾਸ਼ ਮੁਹਿੰਮ ਤੋਂ ਬਾਅਦ 6 ਤਾਲਿਬਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲ ਹੀ 'ਚ ਅੱਤਵਾਦੀਆਂ ਖਿਲਾਫ ਸੁਰੱਖਿਆ ਮੁਹਿੰਮ ਤੇਜ਼ ਹੋਈ ਹੈ। ਤਾਲਿਬਾਨ ਅੱਤਵਾਦੀ ਸਮੂਹ ਨੇ ਇਸ ਘਟਨਾ ਦੀ ਰਿਪੋਰਟ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।


Baljit Singh

Content Editor

Related News