ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ''ਚ ਸਥਾਨਕ ਸ਼ਾਂਤੀ ਮਿਲੀਸ਼ੀਆ ਨੇ 2 ਅੱਤਵਾਦੀ ਕੀਤੇ ਢੇਰ
Wednesday, Sep 25, 2024 - 06:46 PM (IST)
ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਬੁੱਧਵਾਰ ਨੂੰ ਇਕ ਸਥਾਨਕ ਸ਼ਾਂਤੀ ਮਿਲੀਸ਼ੀਆ ਨੇ ਪੁਲਸ ਵੈਨ 'ਤੇ ਹਮਲਾ ਕਰਕੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਸਵਾਤ ਜ਼ਿਲ੍ਹੇ ਦੇ ਆਸਰਾਏ ਪਿੰਡ ਵਿੱਚ ਹੋਏ ਹਮਲੇ ਵਿਚ ਦੋ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਡੀਪ ਫੇਕ ਪੋ... ਵੀਡੀਓ ਸ਼ੇਅਰ ਕਰਨ ਜਾਂ ਦੇਖਣ 'ਤੇ ਹੋਵੇਗੀ ਸਜ਼ਾ! ਇਸ ਦੇਸ਼ ਨੇ ਪਾਸ ਕੀਤਾ ਬਿੱਲ
ਸਥਾਨਕ ਸ਼ਾਂਤੀ ਮਿਲੀਸ਼ੀਆ ਅਤੇ ਪੁਲਸ ਟੀਮ ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਸ ਦੇ ਸਹਿਯੋਗ ਨਾਲ ਸਥਾਨਕ ਸ਼ਾਂਤੀ ਮਿਲਸ਼ੀਆ ਬਲ ਅੱਤਵਾਦੀਆਂ ਦੀਆਂ ਗਤੀਵਿਧੀਆਂ ਦਾ ਮੁਕਾਬਲਾ ਕਰਨ ਲਈ ਸਵਾਤ ਜ਼ਿਲ੍ਹੇ 'ਚ ਸਰਗਰਮ ਹਨ ਤਾਂ ਜੋ ਤਾਲਿਬਾਨ ਜ਼ਿਲ੍ਹੇ ਵਿਚ ਮੁੜ ਸੰਗਠਿਤ ਨਾ ਹੋ ਸਕੇ ਜੋ 2009 ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਇੱਕ ਕੇਂਦਰ ਸੀ। ਅੱਤਵਾਦੀਆਂ ਦੇ ਕਿਸੇ ਵੀ ਖਤਰੇ ਦਾ ਮੁਕਾਬਲਾ ਕਰਨ ਲਈ ਪਿੰਡ ਪੱਧਰ 'ਤੇ ਸਥਾਨਕ ਸ਼ਾਂਤੀ ਮਿਲੀਸ਼ੀਆ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੰਗਾਪੁਰ 'ਚ ਭਾਰਤੀਆਂ ਨੌਜਵਾਨਾਂ ਦਾ ਕਾਰਾ! ਪੁਲਸ ਨਾਲ 'ਪੰਗੇ' ਲੈਣ 'ਤੇ ਚਾਰ ਖਿਲਾਫ ਪਰਚਾ ਦਰਜ
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਫ ਦੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ 4,000 ਤੋਂ ਵੱਧ ਲੋੜੀਂਦੇ ਅੱਤਵਾਦੀ ਅਫਗਾਨਿਸਤਾਨ ਤੋਂ ਸਵਾਤ ਜ਼ਿਲ੍ਹੇ 'ਚ ਵਾਪਸ ਆਏ ਸਨ। ਇੱਕ ਵੱਖਰੇ ਮਾਮਲੇ ਵਿਚ, ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲ੍ਹੇ ਵਿੱਚ ਸ਼ੱਕੀ ਅੱਤਵਾਦੀਆਂ ਵੱਲੋਂ ਇਕ ਪੁਲਸ ਅਧਿਕਾਰੀ ਦੇ ਪਰਿਵਾਰ 'ਤੇ ਹਮਲੇ ਦੌਰਾਨ ਅਧਿਕਾਰੀ ਤੇ ਉਸ ਦੇ ਭਤੀਜੇ ਦੀ ਮੌਤ ਹੋ ਗਈ। ਪੁਲਸ ਦੀ ਟੁਕੜੀ ਮੌਕੇ 'ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।