ਲੀਬੀਆ ''ਚ ਸ਼ਾਂਤੀ ਬਹਾਲੀ ਲਈ ਬਰਲਿਨ ''ਚ ਮਿਲਣਗੇ ਵਿਸ਼ਵ ਨੇਤਾ

01/19/2020 5:18:09 PM

ਬਰਲਿਨ (ਭਾਸ਼ਾ): ਲੀਬੀਆ ਵਿਚ ਸ਼ਾਂਤੀ ਸਥਾਪਿਤ ਕਰਨ ਅਤੇ ਉਸ ਨੂੰ ਦੂਜਾ ਸੀਰੀਆ ਬਣਨ ਤੋਂ ਰੋਕਣ ਦੀ ਕੋਸ਼ਿਸ਼ ਦੇ ਤਹਿਤ ਵਿਸ਼ਵ ਨੇਤਾ ਐਤਵਾਰ ਨੂੰ ਬਰਲਿਨ ਵਿਚ ਇਕੱਠੇ ਹੋਣਗੇ। ਚਾਂਸਲਰ ਐਂਜਲਾ ਮਰਕੇਲ ਦੇ ਇਲਾਵਾ ਰੂਸ, ਤੁਰਕੀ ਅਤੇ ਫਰਾਂਸ ਦੇ ਰਾਸ਼ਟਰਪਤੀ ਸਮੇਤ ਕਈ ਵਿਸ਼ਵ ਨੇਤਾ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਸੰਯੁਕਤ ਰਾਸ਼ਟਰ ਦੀ ਸਰਕਪ੍ਰਸਤੀ ਹੇਠ ਬੈਠਕ ਕਰਨਗੇ। 

ਇਸ ਸਿਖਰ ਸੰਮੇਲਨ ਦਾ ਪ੍ਰਮੁੱਖ ਉਦੇਸ਼ ਇਸ ਖੇਤਰ ਵਿਚ ਵਿਦੇਸ਼ੀ ਤਾਕਤਾਂ ਦੀ ਵੱਧਦੀ ਦਖਲ ਅੰਦਾਜ਼ੀ ਅਤੇ ਇਹਨਾਂ ਨੂੰ ਯੁੱਧ ਦਾ ਸਾਹਮਣਾ ਕਰਨ ਤੋਂ ਰੋਕਣਾ ਹੈ। ਫਿਰ ਭਾਵੇਂ ਉਹ ਹਥਿਆਰਾਂ ਨਾਲ ਹੋਵੇ, ਫੌਜੀਆਂ ਜ਼ਰੀਏ ਹੋਵੇ ਜਾਂ ਧਨ ਮੁਹੱਈਆ ਕਰਵਾ ਕੇ। ਗੌਰਤਲਬ ਹੈ ਕਿ ਸਾਲ 2011 ਵਿਚ ਤਾਨਾਸ਼ਾਹ ਮੁੰਹਮਰ ਗੱਦਾਫੀ ਦੀ ਮੌਤ ਦੇ ਬਾਅਦ ਤੋਂ ਲੀਬੀਆ ਵਿਚ ਅਰਾਜਕਤਾ ਦੀ ਸਥਿਤੀ ਹੈ।


Vandana

Content Editor

Related News