ਬਾਈਡੇਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਅਟਾਰਨੀ ਜਨਰਲ ਨੇ ਲਿਖਿਆ ਪੱਤਰ

02/15/2024 2:45:23 PM

ਵਾਸ਼ਿੰਗਟਨ (ਰਾਜ ਗੋਗਨਾ)— ਜੋਅ ਬਾਈਡੇਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਬਾਰੇ ਵੈਸਟ ਵਰਜੀਨੀਆ ਸੂਬੇ ਦੇ ਅਟਾਰਨੀ ਜਨਰਲ ਪੈਟਰਿਕ ਮੋਰੀਸੀ ਨੇ ਪੱਤਰ ਲਿਖਿਆ ਹੈ।  ਅਮਰੀਕੀ ਰਾਸ਼ਟਰਪਤੀ ਬਾਈਡੇਨ (81) ਨੂੰ ਉਨ੍ਹਾਂ ਦੀ ਉਮਰ ਅਤੇ ਯਾਦਦਾਸ਼ਤ ਦੀ ਆਲੋਚਨਾ ਕਾਰਨ ਅਹੁਦੇ ਤੋਂ ਹਟਾਉਣ ਲਈ ਅਟਾਰਨੀ ਜਨਰਲ ਨੇ ਇਹ ਪੱਤਰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਲਿਖਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ PM ਅਲਬਾਨੀਜ਼ ਨੇ ਕੀਤੀ ਮੰਗਣੀ, ਵੈਲੇਨਟਾਈਨ ਡੇਅ 'ਤੇ ਪਾਰਟਨਰ ਨੂੰ ਕੀਤਾ ਪ੍ਰਪੋਜ਼

ਪੱਤਰ ਵਿਚ ਰਾਸ਼ਟਰਪਤੀ ਬਾਈਡੇਨ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਗਿਆ ਹੈ। ਇਸ ਦੇ ਲਈ ਉਨ੍ਹਾਂ ਨੇ ਬੀਤੇ ਦਿਨੀਂ ਮੰਗਲਵਾਰ ਨੂੰ ਹੈਰਿਸ ਨੂੰ ਪੱਤਰ ਲਿਖ ਕੇ 25ਵੇਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਹੈ। ਪੱਤਰ ਵਿੱਚ ਯੂ.ਐਸ. ਦੇ ਵਿਸ਼ੇਸ਼ ਵਕੀਲ ਰੌਬਰਟ ਹਰਰ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਵੀ ਜਾਰੀ ਕੀਤੀ ਸੀ, ਜਿਸ ਵਿੱਚ ਰਾਸ਼ਟਰਪਤੀ ਬਾਈਡੇਨ ਦੀ ਯਾਦਦਾਸ਼ਤ ਵਿੱਚ ਕਈ ਤਰੁੱਟੀਆਂ ਪਾਈਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਲੰਬੇ ਸਮੇਂ ਤੋਂ ਬਾਈਡੇਨ ਦੀ ਯਾਦਦਾਸ਼ਤ 'ਚ ਬਦਲਾਅ ਨੂੰ ਦੇਖ ਰਹੇ ਹਨ ਅਤੇ ਬਾਈਡੇਨ ਦੀ ਯਾਦਦਾਸ਼ਤ 'ਚ ਦਿਨੋ ਦਿਨ ਕਮੀਆਂ ਸਪੱਸ਼ਟ ਹੋ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News